ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਵੈਸਟ-ਇੰਡੀਜ਼ ਤੋਂ ਆਖ਼ਰੀ ਟੀ-20 ਵੀ ਜਿੱਤਿਆ, ਲੜੀ 3-0 ਨਾਲ ਜਿੱਤੀ

ਭਾਰਤ ਨੇ ਵੈਸਟ-ਇੰਡੀਜ਼ ਤੋਂ ਆਖ਼ਰੀ ਟੀ-20 ਵੀ ਜਿੱਤਿਆ, ਲੜੀ 3-0 ਨਾਲ ਜਿੱਤੀ

ਭਾਰਤ ਨੇ ਸਿ਼ਖਰ ਧਵਨ ਅਤੇ ਰਿਸ਼ਭ ਪੰਤ ਦੀਆਂ ਧਮਾਕੇਦਾਰ ਪਾਰੀਆਂ ਦੇ ਦਮ `ਤੇ ਅੱਜ ਵੈਸਟ-ਇੰਡੀਜ਼ ਨੂੰ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ `ਚ ਖੇਡੇ ਗਏ ਤੀਜੇ ਅਤੇ ਆਖ਼ਰੀ ਟੀ-20 ਕ੍ਰਿਕੇਟ ਮੁਕਾਬਲੇ `ਚ ਛੇ ਵਿਕੇਟਾਂ ਨਾਲ ਹਰਾ ਕੇ ਸਮੁੱਚੀ ਲੜੀ ਨੂੰ 3-0 ਨਾਲ ਜਿੱਤ ਲਿਆ।


ਸਿ਼ਵਰ ਧਵਨ ਨੇ 62 ਗੇਂਦਾਂ `ਚ 92 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਦੋ ਛੱਕੇ ਵੀ ਸ਼ਾਮਲ ਸਨ। ਇੰਝ ਹੀ ਰਿਸ਼ਭ ਪੰਤ ਨੇ 38 ਗੇਂਦਾਂ `ਚ 58 ਦੌੜਾਂ ਬਣਾਈਆਂ; ਜਿਨ੍ਹਾਂ ਵਿੱਚ 5 ਚੌਕੇ ਅਤੇ 3 ਛੱਕੇ ਸ਼ਾਮਲ ਸਨ।


ਮਨੀਸ਼ ਪਾਂਡੇ ਚਾਰ ਅਤੇ ਦਿਨੇਸ਼ ਕਾਰਤਿਕ ਬਿਨਾ ਖਾਤਾ ਖੋਲ੍ਹਿਆਂ ਨਾਟ-ਆਊਟ ਪੈੇਵੇਲੀਅਨ ਪਰਤੇ। ਆਖ਼ਰੀ ਓਵਰ `ਚ ਜਿੱਤ ਲਈ ਜਦੋਂ ਭਾਰਤ ਨੂੰ 5 ਦੌੜਾਂ ਦੀ ਜ਼ਰੂਰਤ ਸੀ; ਸਪਿੰਨਰ ਫ਼ੈਬੀਅਨ ਐਲੇਨ ਆਖ਼ਰੀ ਓਵਰ ਸੁੱਟ ਰਹੇ ਸਨ ਤੇ ਪਹਿਲੀ ਗੇਂਦ `ਤੇ ਧਵਨ ਨੇ ਦੋ ਦੌੜਾਂ ਬਣਾਈਆਂ। ਦੂਜੀ ਗੇਂਦ `ਤੇ ਧਵਨ ਨੇ ਇੱਕੋ ਦੌੜ ਲੈ ਕੇ ਸਟ੍ਰਾਈਕ ਮਨੀਸ਼ ਪਾਂਡੇ ਨੂੰ ਦੇ ਦਿੱਤਾ। ਮਨੀਸ਼ ਪਾਂਡੇ ਨੇ ਤੀਜੀ ਗੇਂਦ `ਤੇ ਫਿਰ ਇੱਕ ਦੌੜ ਬਣਾਈ। ਹੁਣ ਭਾਰਤ ਨੂੰ ਜਿੱਤ ਲਈ 3 ਗੇਂਦਾਂ `ਚ ਸਿਰਫ਼ ਇੱਕ ਦੌੜ ਚਾਹੀਦੀ ਸੀ।


ਸਿ਼ਖ਼ਰ ਧਵਨ ਨੇ ਚੌਥੀ ਗੇਂਦ `ਤੇ ਕੋਈ ਦੌੜ ਨਹੀਂ ਬਣਾਈ ਤੇ 5ਵੀਂ ਗੇਂਦ `ਤੇ ੇਉਹ ਕੀਰਨ ਪੋਲਾਈ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਏ। ਹੁਣ ਭਾਰਤ ਨੂੰ ਜਿੱਤ ਲਈ ਆਖ਼ਰੀ ਗੇਂਦ `ਤੇ ਸਿਰਫ਼ ਇੱਕ ਦੌੜ ਚਾਹੀਦੀ ਸੀ। ਸਟ੍ਰਾਈਕ ਮਨੀਸ਼ ਪਾਂਡੇ ਕੋਲ ਸੀ। ਫ਼ੈਬੀਅਨ ਐਲੇਨ ਨੇ ਬਿਲਕੁਲ ਸਟੰਪ `ਤੇ ਤੇਜ਼ ਰਫ਼ਤਾਰ ਗੇਂਦ ਸੁੱਟੀ ਅਤੇ ਮਨੀਸ਼ ਪਾਂਡੇ ਸਿੱਧਾ ਸ਼ਾਟ ਖੇਡਣ ਤੋਂ ਇਲਾਵਾ ਹੋਰ ਕੁਝ ਨਹੀ਼ ਕਰ ਸਕਦੇ ਸਨ। ਗੇਂਦ ਨੂੰ ਨਾਨ ਸਟ੍ਰਾਈਕਰ ਐਂਡ `ਤੇ ਵੈਸਟ-ਇੰਡੀਜ਼ ਦਾ ਕੋਈ ਵੀ ਖਿਡਾਰੀ ਚੁੱਕ ਨਾ ਸਕਿਆ ਤੇ ਤਦ ਤੱਕ ਦਿਨੇਸ਼ ਕਾਰਤਿਕ ਤੇ ਮਨੀਸ਼ ਪਾਂਡੇ ਨੇ ਇੱਕ ਦੌੜ ਬਣਾ ਕੇ ਭਾਰਤ ਨੂੰ ਰੋਮਾਂਚਕ ਜਿੱਤ ਦਿਵਾ ਦਿੱਤੀ ਸੀ।


ਸਿ਼ਖ਼ਰ ਧਵਨ ਨੂੰ ਉਨ੍ਹਾਂ ਦੀ ਸ਼ਾਨਦਾਰ ਪਾਰੀ ਲਈ ‘ਮੈਨ ਆਫ਼ ਦਿ ਮੈਚ` ਚੁਣਿਆ ਗਿਆ।


ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਕੋਲਸ ਪੂਰਨ ਅਤੇ ਡੈਰਨੇ ਬ੍ਰਾਵੋ ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ `ਚ ਤਿੰਨ ਵਿਕੇਟਾਂ `ਤੇ 181 ਦੌੜਾਂ ਬਣਾਈਆਂ ਸਨ। ਇੰਝ ਭਾਰਤ ਸਾਹਮਣੇ ਜਿੱਤ ਲਈ 182 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India defeat West Indies last T20 win series by 3 0