ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਟੀ-20 ਮੈਚ ਵਿੱਚ ਵੈਸਟ-ਇੰਡੀਜ਼ ਨੂੰ 5 ਵਿਕੇਟਾਂ ਨਾਲ ਹਰਾਇਆ

ਭਾਰਤ ਨੇ ਟੀ-20 ਮੈਚ ਵਿੱਚ ਵੈਸਟ-ਇੰਡੀਜ਼ ਨੂੰ 5 ਵਿਕੇਟਾਂ ਨਾਲ ਹਰਾਇਆ

ਭਾਰਤ ਨੇ ਵੈਸਟ-ਇੰਡੀਜ਼ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ `ਚ ਖੇਡੇ ਗਏ ਤਿੰਨ ਟੀ-20 ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਅੱਜ ਪੰਜ ਵਿਕੇਟਾਂ ਨਾਲ ਹਰਾ ਦਿੱਤਾ। ਵੈਸਟ-ਇੰਡੀਜ਼ ਵੱਲੋਂ ਦਿੱਤੇ 110 ਦੌੜਾਂ ਦੇ ਟੀਚੇ ਨੂੰ ਭਾਰਤ ਨੇ 17.5 ਓਵਰ `ਚ ਪੰਜ ਵਿਕੇਟਾਂ ਗੁਆ ਕੇ ਹਾਸਲ ਕਰ ਲਿਆ।


ਕੁਣਾਲ ਪਾਂਡਿਆ 21 ਅਤੇ ਦਿਨੇਸ਼ ਕਾਰਤਿਕ 31 ਦੌੜਾਂ ਬਣਾ ਕੇ ਨਾਟ-ਆਊਟ ਪਰਤੇ। ਇਨ੍ਹਾਂ ਦੋਵਾਂ ਤੋਂ ਇਲਾਵਾ ਮਨੀਸ਼ ਪਾਂਡੇ ਨੇ 19, ਕੇਐੱਲ ਰਾਹੁਲ ਨੇ 16, ਰੋਹਿਤ ਸ਼ਰਮਾ ਨੇ 6, ਸਿ਼ਖਰ ਧਵਨ ਨੇ 3 ਅਤੇ ਰਿਸ਼ਭ ਪੰਤ ਨੇ 1 ਦੌੜਾਂ ਬਣਾਈਆਂ।


ਵੈਸਟ-ਇੰਡੀਜ਼ ਲਈ ਕਾਰਲੋਸ ਬ੍ਰੈਥਵੇਟ ਤੇ ਓਸ਼ਾਨੇ ਟਾਮਸ ਨੇ 2-2 ਵਿਕੇਟਾਂ ਲਈਆਂ। ਖਾਰੀ ਪੀਅਰੇ ਨੂੰ ਇੱਕ ਵਿਕੇਟ ਮਿਲੀ।


ਇਸ ਤੋਂ ਪਹਿਲਾਂ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟ-ਇੰਡੀਜ਼ ਨੇ ਨਿਰਧਾਰਤ 20 ਓਵਰਾਂ ਦੌਰਾਨ 8 ਵਿਕੇਟਾਂ ਦੇ ਨੁਕਸਾਨ `ਤੇ 109 ਦੌੜਾਂ ਬਣਾਈਆਂ। ਵੈਸਟ-ਇੰਡੀਜ਼ ਵੱਲੋਂ ਫ਼ੇਬੀਅਨ ਐਲੇਨ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ।


ਗੇਂਦਬਾਜ਼ੀ ਵਿੱਚ ਭਾਰਤ ਲਈ ਕੁਲਦੀਪ ਯਾਦਵ ਨੇ 3 ਵਿਕੇਟਾਂ ਲਈਆਂ। ਕੁਣਾਲ ਪਾਂਡਿਆ, ਖ਼ਲੀਲ ਅਹਿਮਦ, ਜਸਪ੍ਰੀਤ ਬੁਮਰਾਹ ਤੇ ਉਮੇਸ਼ ਯਾਦਵ ਨੂੰ ਇੱਕ-ਇੱਕ ਵਿਕੇਟ ਮਿਲੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India defeat West Indies T 20 match by 5 wickets