ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਦੂਜੇ ਵਨਡੇ ਮੁਕਾਬਲੇ ’ਚ ਆਸਟ੍ਰੇਲੀਆ ਨੂੰ 8 ਰਨਾਂ ਤੋਂ ਹਰਾਇਆ

ਭਾਰਤੀ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਦੂਜੇ ਵਨਡੇ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ 8 ਰਨਾਂ ਤੋਂ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ 500ਵੀਂ ਜਿੱਤ ਦਰਜ ਕਰ ਲਈ।

 

ਭਾਰਤੀ ਕ੍ਰਿਕਟ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 250 ਰਨ ਬਣਾਏ। ਜਵਾਬ ਚ ਆਸਟ੍ਰੇਲੀਆ ਦੀ ਪੂਰੀ ਟੀਮ 49.2 ਓਵਰਾਂ ਚ 242 ਰਨ ਹੀ ਬਣਾ ਸਕੀ ਤੇ ਸਿੱਟੇ ਵਜੋਂ ਮੈਚ ਹਾਰ ਗਈ। ਇਸ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਲੜੀ ਚ 2–0 ਦਾ ਵਾਧਾ ਬਣਾ ਲਿਆ ਹੈ।

 

ਭਾਰਤ ਤੇ ਆਸਟ੍ਰੇਲੀਆ ਵਿਚਕਾਰ ਹੁਣ ਤੀਜਾ ਵਨਡੇ ਮੈਚ 8 ਮਾਰਚ ਨੂੰ ਰਾਂਚੀ ਚ ਖੇਡਿਆ ਜਾਵੇਗਾ। ਦੱਸਦੇਈਏ ਕਿ ਭਾਰਤੀ ਕ੍ਰਿਕਟ ਟੀਮ, ਆਸਟ੍ਰੇਲੀਆ ਤੋਂ ਬਾਅਦ 500ਵੀਂ ਵਨਡੇ ਜਿੱਤ ਦਰਜ ਕਰਨ ਵਾਲੀ ਦੁਨੀਆ ਦੀ ਦੂਜੀ ਟੀਮ ਬਣ ਗਈ ਹੈ।

 

ਭਾਰਤ ਦੇ 250 ਰਨਾਂ ਦੇ ਜਵਾਬ ਚ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਆਰੋਨ ਫ਼ਿੰਚ ਅਤੇ ਉਸਮਾਨ ਖ਼ਵਾਜਾ ਦੀ ਸਲਾਮੀ ਜੋੜੀ ਨੇ ਮਜ਼ਬੂਤ ਸ਼ੁਰੂਆਤ ਕੀਤੀ। ਪਰ 15ਵੇਂ ਓਵਰਾਂ ਦੀ ਤੀਜੀ ਗੇਂਦ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਟੀਮ ਇੰਡੀਆ ਨੂੰ ਪਹਿਲੀ ਸਫ਼ਲਤਾ ਦਿਵਾਈ। ਯਾਦਵ ਨੇ ਸਲਾਮੀ ਬੱਲੇਬਾਜ਼ ਤੇ ਕਪਤਾਨ ਆਰੋਨ ਫ਼ਿੰਚ (37) ਨੂੰ ਐਲਪੀਡਬਲਿਊ ਆਊਟ ਕੀਤਾ। ਇਸਦੇ ਅਗਲੇ ਹੀ ਓਵਰ ਚ (15.3) ਚ ਕੇਦਾਰ ਜਾਧਵ ਨੇ ਉਸਮਾਨ ਖਵਾਜ਼ਾ ਨੂੰ ਵਿਰਾਟ ਕੋਹਨੀ ਦੇ ਹੱਥੋਂ ਕੈਚ ਆਊਅ ਕਰਾ ਕੇ ਮਹਿਮਾਨ ਟੀਮ ਨੂੰ ਦੂਜਾ ਝਟਕਾ ਦਿੱਤਾ। ਦੋਨਾਂ ਸਲਾਮੀ ਬੱਲੇਬਾਜ਼ਾਂ ਵਿਚਾਲੇ 83 ਰਨਾਂ ਦੀ ਸਾਂਝ ਹੋਈ।

 

ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਬੱਲੇਬਾਜ਼ ਵਿਰਾਟ ਕੋਹਲੀ ਵਲੋਂ ਉਲਟ ਹਾਲਾਤਾਂ ਖੇਡੀ ਗਈ ਸ਼ਤਕੀ ਪਾਰੀ 116 ਰਨਾਂ ਦੇ ਦਮ ਤੇ ਭਾਰਤੀ ਟੀਮ ਨੇ ਦੂਜੇ ਵਨਡੇ ਮੈਚ ਵਿਚ ਆਸਟ੍ਰੇਲੀਆ ਸਾਹਮਣੇ 251 ਰਨਾਂ ਦਾ ਟੀਚਾ ਰਖਿਆ ਨਾਗਪੁਰ ਖੇਡੇ ਜਾ ਰਹੇ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੁਕਾਬਲੇ ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਆਪਣੇ ਵਨਡੇ ਕਰਿਅਰ ਦਾ 40ਵਾਂ ਸੈਂਕੜਾ ਬਣਾ ਲਿਆ ਵਿਰਾਟ ਕੋਹਲੀ ਵੱਡਾ ਸ਼ਾਟ ਖੇਡਦ ਦੇ ਚੱਕਰ 120 ਗੇਂਦਾਂ 116 ਰਨ ਬਣਾ ਕੇ ਆਊਟ ਹੋ ਗਏ

 

ਵਿਰਾਟ ਤੋਂ ਇਲਾਵਾ ਕੋਈ ਵੀ ਦੂਜਾ ਬੱਲੇਬਾਜ਼ ਮੈਦਾਨ ਤੇ ਨਹੀਂ ਟਿੱਕ ਸਕਿਆ। ਭਾਰਤੀ ਟੀਮ ਆਪਣੀ ਪਾਰੀ ਦੌਰਾਨ ਕੁੱਲ 48.2 ਓਵਰਾਂ 250 ਰਨ ਬਣਾ ਕੇ ਆਲਆਊਟ ਹੋ ਗਈ। ਵਿਰਾਟ ਤੋਂ ਇਲਾਵਾ ਵਿਜੇ ਸ਼ੰਕਰ ਨੇ 46 ਰਨ ਬਣਾਏ ਜਦਕਿ ਰੋਹਿਤ ਸ਼ਰਮਾ ਤੇ ਐਮਐਸ ਧੋਨੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।

 

ਆਸਟ੍ਰੇਲੀਆ ਵਲੋਂ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ ਜਦਕਿ ਏਡਮ ਜੰਪਾ ਨੇ 2 ਵਿਕਟਾਂ ਲੈਣ ਸਫ਼ਲ ਰਹੇ। ਨਾਥਨ ਲਿਓਨ, ਗਲੇਨ ਮੈਕਸਵੈਲ ਤੇ ਕੋਲਟਰ ਨਾਇਲ ਨੇ 1–1 ਵਿਕਟਾਂ ਲਈਆਂ

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India defeated Australia by 8 runs in the second ODI