ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਵਨ–ਡੇਅ ਸੀਰੀਜ਼ ’ਤੇ ਕੀਤਾ ਕਬਜ਼ਾ

ਭਾਰਤ ਨੇ ਵੈਸਟ ਇੰਡੀਜ਼ ਨੂੰ ਹਰਾ ਕੇ ਵਨ–ਡੇਅ ਸੀਰੀਜ਼ ’ਤੇ ਕੀਤਾ ਕਬਜ਼ਾ

ਭਾਰਤੀ ਕ੍ਰਿਕੇਟ ਟੀਮ ਨੇ ਵੈਸਟ–ਇੰਡੀਜ਼ ਨੂੰ ਆਖ਼ਰੀ ਤੇ ਤੀਜੇ ਇੱਕ–ਦਿਨਾ ਮੈਚ ਦੌਰਾਨ 6 ਵਿਕੇਟਾਂ ਨਾਲ ਹਰਾ ਕੇ ਇਸ ਲੜੀ ਉੱਤੇ ਕਬਜ਼ਾ ਕਰ ਲਿਆ ਹੈ। ਵੈਸਟ–ਇੰਡੀਜ਼ ਤੇ ਭਾਰਤ ਵਿਚਾਲੇ ਤਿੰਨ ਮੈਚਾਂ ਦੀ ਇੱਕ–ਦਿਨਾ ਲੜੀ ਦਾ ਤੀਜਾ ਮੁਕਾਬਲਾ ਪੋਰਟ ਆੱਫ਼ ਸਪੇਨ ਵਿਖੇ ਖੇਡਿਆ ਗਿਆ।

 

 

ਇਸ ਮੈਚ ਵਿੱਚ ਟੀਮ ਇੰਡੀਆ ਨੇ ਕਪਤਾਨ ਵਿਰਾਟ ਕੋਹਲੀ ਦੀ ਨਾਟ–ਆਊਟ ਸੈਂਕੜੇ ਵਾਲੀ ਪਾਰੀ ਦੇ ਦਮ ਉੱਤੇ ਵੈਸਟ–ਇੰਡੀਜ਼ ਨੂੰ ਛੇ ਵਿਕੇਟਾਂ ਲਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਵਨ–ਡੇਅ ਸੀਰੀਜ਼ ਉੱਤੇ 2–0 ਨਾਲ ਕਬਜ਼ਾ ਕਰ ਲਿਆ।

 

 

ਇਸ ਜਿੱਤ ਦੇ ਹੀਰੋ ਰਹੇ ਵਿਰਾਟ ਕੋਹਲੀ ਤੇ ਸ਼੍ਰੇਯਸ ਅਈਅਰ।

 

 

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਵੈਸਟ–ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਪਰ ਇਹ ਉਸ ਦੇ ਹੱਕ ਵਿੱਚ ਨਾ ਭੁਗਤ ਸਕਿਆ। ਉਂਝ ਕ੍ਰਿਸ ਗੇਲ ਤੇ ਲੁਈਸ ਨੇ ਟੀਮ ਨੂੰ ਬਹੁਤ ਜ਼ੋਰਦਾਰ ਸ਼ੁਰੂਆਤ ਦਿੱਤੀ। ਮੀਂਹ ਕਾਰਨ ਇਹ ਮੈਚ 35–35 ਓਵਰਾਂ ਦਾ ਕਰ ਦਿੱਤਾ ਗਿਆ ਸੀ।

 

 

ਪਹਿਲੀ ਪਾਰੀ ਵਿੱਚ ਖੇਡਦਿਆਂ ਮੇਜ਼ਬਾਨ ਟੀਮ ਨੇ 35 ਓਵਰਾਂ ਵਿੱਚ 7 ਵਿਕੇਟਾਂ ਉੱਤੇ 240 ਦੌੜਾਂ ਬਣਾਈਆਂ। ਭਾਰਤ ਨੂੰ ਜਿੱਤ ਲਈ 241 ਦੌੜਾਂ ਚਾਹੀਦੀਆਂ ਸਨ। ਭਾਰਤੀ ਟੀਮ ਨੇ ਇਹ ਟੀਚਾ 32.3 ਓਵਰਾਂ ਵਿੱਚ ਚਾਰ ਵਿਕੇਟਾਂ ਗੁਆ ਕੇ ਹਾਸਲ ਕਰ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India defeated West Indies and won One Day Series