ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ਼ਾਂਤ ਸ਼ਰਮਾ ਨੇ ਪਾਸ ਕੀਤਾ ਫਿਟਨੈਸ ਟੈਸਟ, ਜਾਣਗੇ ਨਿਊਜ਼ੀਲੈਂਡ

ਵਨਡੇ ਲੜੀ ਹਾਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ਦੀ ਤਿਆਰੀ ਕਰ ਰਹੀ ਹੈ। ਇਸ ਦੌਰਾਨ ਵਿਰਾਟ ਐਂਡ ਕੰਪਨੀ ਨੂੰ ਇੱਕ ਵੱਡੀ ਖੁਸ਼ਖਬਰੀ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਫਿਟ ਘੋਸ਼ਿਤ ਕੀਤਾ ਗਿਆ ਹੈ ਅਤੇ ਉਹ 21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਰਵਾਨਾ ਹੋਣ ਵਾਲੇ ਹਨ।
 

ਸਨਿੱਚਰਵਾਰ ਨੂੰ ਬੰਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ 'ਚ ਇਸ਼ਾਂਤ ਸ਼ਰਮਾ ਦਾ ਫਿਟਨੈਸ ਟੈਸਟ ਹੋਇਆ, ਜਿਸ 'ਚ ਉਹ ਪਾਸ ਹੋ ਗਏ ਹਨ। ਦੱਸ ਦੇਈਏ ਕਿ ਈਸ਼ਾਂਤ ਸ਼ਰਮਾ ਨੂੰ ਵਿਦਰਭ ਵਿਰੁੱਧ ਰਣਜੀ ਟਰਾਫੀ ਮੈਚ 'ਚ ਸੱਟ ਲੱਗੀ ਸੀ। ਐਮਆਰਆਈ ਸਕੈਨ 'ਚ ਉਨ੍ਹਾਂ ਦੀ ਸੱਟ ਗੰਭੀਰ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਊਜ਼ੀਲੈਂਡ ਦੌਰੇ ਲਈ ਅਨਫਿਟ ਐਲਾਨ ਦਿੱਤਾ ਗਿਆ ਸੀ। ਇਸ਼ਾਂਤ ਸ਼ਰਮਾ ਬਹੁਤ ਤੇਜ਼ੀ ਨਾਲ ਠੀਕ ਹੋਏ ਅਤੇ ਉਨ੍ਹਾਂ ਨੇ ਆਸਾਨੀ ਨਾਲ ਫਿਟਨੈਸ ਟੈਸਟ ਪਾਸ ਕਰ ਲਿਆ ਹੈ।
 

ਦੱਸ ਦੇਈਏ ਕਿ ਇਸ਼ਾਂਤ ਸ਼ਰਮਾ ਦੀ ਥਾਂ ਨਵਦੀਪ ਸੈਣੀ ਨੂੰ ਨਿਊਜ਼ੀਲੈਂਡ ਟੈਸਟ ਸੀਰੀਜ਼ ਲਈ ਚੁਣਿਆ ਗਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਇਹ ਤੇਜ਼ ਗੇਂਦਬਾਜ਼ ਆਪਣਾ ਟੈਸਟ ਡੈਬਿਊ ਕਰ ਸਕਦਾ ਹੈ ਪਰ ਇਸ਼ਾਂਤ ਦੇ ਫਿਟ ਹੋਣ ਤੋਂ ਬਾਅਦ ਉਸ ਦਾ ਟੈਸਟ ਡੈਬਿਊ ਟਾਲਿਆ ਜਾ ਸਕਦਾ ਹੈ। ਹਾਲਾਂਕਿ ਨਵਦੀਪ ਸੈਣੀ ਨੇ ਨਿਊਜ਼ੀਲੈਂਡ ਦੀ ਪਿੱਚ 'ਤੇ ਚੰਗੀ ਗੇਂਦਬਾਜ਼ੀ ਕੀਤੀ ਹੈ ਪਰ ਇਸ਼ਾਂਤ ਸ਼ਰਮਾ ਦਾ ਤਜ਼ਰਬਾ ਉਨ੍ਹਾਂ 'ਤੇ ਭਾਰੀ ਪੈ ਸਕਦਾ ਹੈ। 
 

ਇਸ਼ਾਂਤ ਸ਼ਰਮਾ ਕੋਲ 96 ਟੈਸਟ ਮੈਚਾਂ ਦਾ ਤਜ਼ਰਬਾ ਹੈ, ਜਿਸ 'ਚ ਉਨ੍ਹਾਂ ਨੇ 292 ਵਿਕਟਾਂ ਲਈਆਂ ਹਨ। ਨਿਊਜ਼ੀਲੈਂਡ ਦੀ ਧਰਤੀ 'ਤੇ ਇਸ਼ਾਂਤ ਸ਼ਰਮਾ ਨੇ 5 ਟੈਸਟ ਮੈਚ ਖੇਡੇ ਹਨ, ਜਿਸ 'ਚ ਉਸ ਨੇ 23 ਵਿਕਟਾਂ ਲਈਆਂ ਹਨ।
 

ਪਿਛਲੇ ਦੋ ਸਾਲਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਇਸ਼ਾਂਤ ਸ਼ਰਮਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ਼ਾਂਤ ਸ਼ਰਮਾ ਨੇ 15 ਟੈਸਟ ਮੈਚਾਂ 'ਚ ਸਿਰਫ 19.53 ਦੀ ਔਸਤ ਨਾਲ 58 ਵਿਕਟਾਂ ਹਾਸਲ ਕੀਤੀਆਂ ਹਨ। ਬੰਗਲਾਦੇਸ਼ ਵਿਰੁੱਧ ਇੱਕ ਟੈਸਟ ਮੈਚ ਵਿੱਚ ਉਨ੍ਹਾਂ ਨੇ 78 ਦੌੜਾਂ ਦੇ ਕੇ 9 ਵਿਕਟਾਂ ਲਈਆਂ ਸਨ। ਇਸ਼ਾਂਤ ਸ਼ਰਮਾ ਦੇ ਇਸ ਰਿਕਾਰਡ ਨੂੰ ਵੇਖਦੇ ਹੋਏ ਵਿਰਾਟ ਕੋਹਲੀ ਉਨ੍ਹਾਂ ਨੂੰ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੇ ਨਾਲ ਉਤਾਰ ਸਕਦੇ ਹਨ। ਜੇ ਵਿਰਾਟ ਕੋਹਲੀ ਚਾਰ ਤੇਜ਼ ਗੇਂਦਬਾਜ਼ਾਂ ਨੂੰ ਉਤਰਨ ਦਾ ਮਨ ਬਣਾ ਲੈਂਦੇ ਹੈ ਤਾਂ ਨਵਦੀਪ ਸੈਣੀ ਅਤੇ ਉਮੇਸ਼ ਯਾਦਵ ਵਿਚਕਾਰ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਲਈ ਟੱਕਰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India fast bowler Ishant Sharma on Saturday passed the fitness test at the National Cricket Academy in Bengaluru