ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਦੱਖਣੀ ਅਫ਼ਰੀਕਾ ’ਤੇ ਰਿਕਾਰਡ ਇਤਿਹਾਸਕ ਜਿੱਤ

ਭਾਰਤ ਦੀ ਦੱਖਣੀ ਅਫ਼ਰੀਕਾ ’ਤੇ ਰਿਕਾਰਡ ਇਤਿਹਾਸਕ ਜਿੱਤ

ਭਾਰਤ ਨੇ ਅੱਜ ਦੱਖਣੀ ਅਫ਼ਰੀਕਾ ਨੂੰ ਤੀਜੇ ਤੇ ਆਖ਼ਰੀ ਟੈਸਟ ਕ੍ਰਿਕੇਟ ਮੈਚ ਵਿੱਚ 202 ਦੇ ਰਿਕਾਰਡ ਫ਼ਰਕ ਨਾਲ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ। ਹਾਲੇ ਇਸ ਟੈਸਟ ਮੈਚ ਦਾ ਚੌਥਾ ਹੀ ਦਿਨ ਸੀ। ਤਿੰਨ ਮੈਚਾਂ ਦੀ ਇਸ ਲੜੀ ਵਿੱਚ ਸਾਰੇ ਤਿੰਨੇ ਮੈਚ ਭਾਰਤ ਨੇ ਹੀ ਜਿੱਤੇ ਹਨ। ਭਾਰਤ ਦੀ ਦੱਖਣੀ ਅਫ਼ਰੀਕਾ ਵਿਰੁੱਧ ਇਹ ਪਹਿਲੀ ‘ਕਲੀਨ–ਸਵੀਪ’ ਹੈ।

 

 

ਦੱਖਣੀ ਅਫ਼ਰੀਕਾ ਨੇ ਕੱਲ੍ਹ ਦੇ 8 ਵਿਕੇਟਾਂ ਉੱਤੇ 132 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਭਾਰਤ ਨੇ ਉਸ ਦੀਆਂ ਬਾਕੀ ਦੀਆਂ ਦੋ ਵਿਕੇਟਾਂ ਲੈਣ ਵਿੱਚ ਸਿਰਫ਼ 11 ਮਿੰਟਾਂ ਦਾ ਸਮਾਂ ਲਾਇਆ। ਦੱਖਣੀ ਅਫ਼ਰੀਕਾ ਦੀ ਦੂਜੀ ਪਾਰੀ 133 ਦੌੜਾਂ ਉੱਤੇ ਸੁੰਗੜ ਕੇ ਰਹਿ ਗਈ।

 

 

ਖੱਬੇ ਹੱਥ ਨਾਲ ਸਪਿੰਨ ਗੇਂਦਬਾਜ਼ੀ ਕਰਨ ਵਾਲੇ ਸ਼ਹਿਬਾਜ਼ ਨਦੀਮ ਨੇ ਬਾਕੀ ਦੀਆਂ ਦੋ ਵਿਕੇਟਾਂ ਲਗਾਤਾਰ ਗੇਂਦਾਂ ਉੱਤੇ ਕੱਢਦਿਆਂ ਜਿੱਤ ਭਾਰਤ ਦੀ ਝੋਲ਼ੀ ਪਾਈ। ਭਾਰਤ ਨੇ ਸਵਾ ਤਿੰਨ ਦਿਨਾਂ ਵਿੱਚ ਹੀ ਮੈਚ ਖ਼ਤਮ ਕਰ ਦਿੱਤਾ ਤੇ ਦੱਖਣੀ ਅਫ਼ਰੀਕਾ ਵਿਰੁੱਧ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ। ਭਾਰਤ ਨੇ ਇਸ ਤੋਂ ਪਹਿਲਾਂ ਪੁਣੇ ’ਚ ਦੂਜੇ ਟੈਸਟ ਵਿੱਚ ਦੱਖਣੀ ਅਫ਼ਰੀਕਾ ਨੂੰ ਪਾਰੀ ਤੇ 137 ਦੌੜਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

ਭਾਰਤ ਦੀ ਇਹ ਸਭ ਤੋਂ ਵੱਡੀ ਛੇਵੀਂ ਜਿੱਤ ਹੈ। ਭਾਰਤ ਦੀ ICC ਟੈਸਟ ਚੈਂਪੀਅਨਸ਼ਿਪ ਵਿੱਚ ਇਹ ਲਗਾਤਾਰ 5ਵੀਂ ਟੈਸਟ ਜਿੱਤ ਹੈ ਤੇ ਉਸ ਦੇ ਹੁਣ 240 ਅੰਕ ਹੋ ਗਏ ਹਨ। ਭਾਰਤ ਨੂੰ ਇਸ ਮੈਚ ਵਿੱਚ ਜਿੱਤ ਦੇ 40 ਅੰਕ ਮਿਲੇ ਹਨ। ਦੱਖਣੀ ਅਫ਼ਰੀਕਾ ਦਾ ਚੈਂਪੀਅਨਸ਼ਿਪ ਵਿੱਚ ਹਾਲੇ ਖਾਤਾ ਵੀ ਨਹੀਂ ਖੁੱਲ੍ਹਿਆ ਹੈ।

 

 

ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਸਿਸਟਮ ਮੁਤਾਬਕ ਦੋ ਮੈਚਾਂ ਦੀ ਲੜੀ ਵਿੱਚ ਜਿੱਤਣ ’ਤੇ 60 ਪੁਆਇੰਟਸ, ਟਾਈ ਹੋਣ ’ਤੇ 30 ਪੁਆਇੰਟਸ ਤੇ ਡ੍ਰਾੱਅ ਦੇ 20 ਪੁਆਇੰਟਸ ਮਿਲਣਗੇ; ਜਦ ਕਿ ਹਾਰਨ ਉੱਤੇ ਇੱਕ ਵੀ ਪੁਆਇੰਟ ਨਹੀਂ ਹੋਵੇਗਾ। ਕਿੰਨੇ ਵੀ ਮੈਚਾਂ ਦੀ ਲੜੀ ਹੋਵੇ, ਹਾਰਨ ਵਾਲੀ ਟੀਮ ਨੂੰ ਕੋਈ ਪੁਆਇੰਟ ਨਹੀਂ ਮਿਲੇਗਾ।

 

 

ਤਿੰਨ ਮੈਚਾਂ ਦੀ ਲੜੀ ਵਿੱਚ ਜਿੱਤਣ ਉੱਤੇ 40 ਪੁਆਇੰਟਸ, ਟਾਈ ਹੋਣ ’ਤੇ 20 ਪੁਆਇੰਟਸ ਤੇ ਡ੍ਰਾੱਅ ਹੋਣ ’ਤੇ 13 ਪੁਆਇੰਟਸ ਹੋਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India get record historical victory over South Africa