ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ‘ਸੋਨ-ਪੁੱਤਰੀ` - ਹਿਮਾ ਦਾਸ ਬਣੀ ਯੂਨੀਸੈਫ਼ ਦੀ ਯੂਥ ਅੰਬੈਸਡਰ

ਭਾਰਤ ਦੀ ‘ਸੋਨ-ਪੁੱਤਰੀ` - ਹਿਮਾ ਦਾਸ ਬਣੀ ਯੂਨੀਸੈਫ਼ ਦੀ ਯੂਥ ਅੰਬੈਸਡਰ

ਏਸ਼ੀਆਈ ਖੇਡਾਂ `ਚ ਸੋਨ ਤਮਗ਼ਾ ਜਿੱਤ ਕੇ ‘ਭਾਰਤ ਦੀ ਸੋਨ-ਪੁੱਤਰੀ` ਵਜੋਂ ਚਰਚਿਤ ਹੋਣ ਵਾਲੀ ਹਿਮਾ ਦਾਸ ਨੂੰ ਅੱਜ ਯੂਨੀਸੈਫ਼-ਇੰਡੀਆ ਦੀ ਯੂਥ ਅੰਬੈਸਡਰ ਬਣਾਇਆ ਗਿਆ। ਹਿਮਾ ਬੱਚਿਆਂ ਦੇ ਅਧਿਕਾਰਾਂ ਤੇ ਜ਼ਰੂਰਤਾਂ ਬਾਰੇ ਜਾਗਰੂਕਤਾ ਵਧਾਉਣ, ਬੱਚਿਆਂ ਤੇ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਹਿੱਸਾ ਲੈਣਗੇ। ਇਸ ਤਰ੍ਹਾਂ ੳਹ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣਗੇ।


ਨਾਡਾ ਐਂਟੀ ਡੋਪਿੰਗ ਕੰਪਨੀ ਨੇ ਉਨ੍ਹਾਂ ਨੂੰ ਭਵਿੱਖ `ਚ ਵਧੀਆ ਪ੍ਰਦਰਸ਼ਨ ਲਈ ਡੋਪਿੰਗ ਵਾਸਤੇ ਪ੍ਰਮੋਟ ਕੀਤਾ ਹੈ। ਇਹ ਨਾਡਾ ਵੱਲੋਂ ਇੱਕ ਆਮ ਪ੍ਰੈਕਟਿਸ ਹੈ, ਇਸ ਵਿੱਚ ਖਿਡਾਰੀ ਦੀ ਆਰਟੀਪੀ ਵੇਖੀ ਜਾਂਦੀ ਹੈ। ਜੋ ਚੋਟੀ ਦੇ ਐਥਲੀਟਾਂ ਲਈ ਹੁੰਦੀ ਹੈ। ਇਸ ਵਿੱਚ ਐਥਲੀਟ ਨੂੰ ਉਸ ਦੇ ਪਾਵਰ, ਐਂਡਯੂਰੈਂਸ ਅਤੇ ਐਥਲੀਟ ਦੇ ਮੈਡਲ ਲਿਆਉਣ ਦੀ ਸਮਰੱਥਾ ਲਈ ਕੀਤਾ ਜਾਂਦਾ ਹੈ। ਜੋ ਕੁਸ਼ਤੀ, ਮੁੱਕੇਬਾਜ਼ੀ `ਚ ਭਾਗ ਲੈਂਦਾ ਹੈ; ਉਹ ਹਾਈ-ਰਿਸਕ ਆਰਟੀਪੀ `ਚ ਪਾਇਆ ਜਾਂਦਾ ਹੈ।


ਮੀਡੀਆ ਰਿਪੋਰਟਾਂ ਮੁਤਾਬਕ ਨਾਡਾ ਨੇ ਦੱਸਿਆ ਕਿ ਹਰੇਕ ਇੰਟਰਨੈਸ਼ਨਲ ਸਪੋਰਟਸ ਫ਼ੈਡਰੇਸ਼ਨ ਆਪਣਾ ਆਰਟੀਪੀ ਤਿਆਰ ਕਰਦਾ ਹੈ, ਜਿਸ ਵਿੱਚ ਜੈਵਲਿਨ ਪਲੇਅਰ ਨੀਰਜ ਚੋਪੜਾ ਨਾਡਾ ਦੀ ਆਰਟੀਪੀ ਲਿਸਟ ਵਿੱਚ ਹਨ ਤੇ ਛੇਤੀ ਹੀ ਹੁਣ ਹਿਮਾ ਦਾਸ ਵੀ ਇਸ ਵਿੱਚ ਸ਼ਾਮਲ ਹੋ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Gold lady Hima Das UNICEF Youth Ambassador