ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC WC 2019: ਰੈਨਾ ਨੇ ਕਿਹਾ, ਇਹ ਕ੍ਰਿਕਟਰ ਬਣ ਸਕਦੈ 'ਮੈਨ ਆਫ਼ ਦਿ ਟੂਰਨਾਮੈਂਟ'

 

ICC World Cup 2019 India National Cricket Team Suresh Raina Hardik Pandya: ਆਈਸੀਸੀ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਕਿਹੜੀਆਂ ਚਾਰ ਟੀਮਾਂ ਪਹੁੰਚਣਗੀਆਂ, ਇਸ ਬਾਰੇ ਸਾਰੇ ਵੱਡੇ ਕ੍ਰਿਕਟਰਾਂ ਨੇ ਆਪਣੀ ਸਲਾਹ ਦਿੱਤੀ ਹੈ। ਇਸੇ ਦੌਰਾਨ ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸੁਰੇਸ਼ ਰੈਨਾ ਨੇ ਆਈਸੀਸੀ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਮੁਹਿੰਮ ਨੂੰ ਲੈ ਕੇ ਕੁਝ ਚਾਨਣਾ ਪਾਇਆ ਹੈ। ਰੈਨਾ ਨੇ ਇਹ ਵੀ ਕਿਹਾ ਕਿ ਭਾਰਤ ਦੀ ਕ੍ਰਿਕਟ ਟੀਮ ਦਾ ਕਿਹੜਾ ਕ੍ਰਿਕਟਰ  'ਮੈਨ ਆਫ਼ ਦਿ ਟੂਰਨਾਮੈਂਟ' ਬਣ ਸਕਦਾ ਹੈ।

 

ਸੈਮੀਫਾਈਨਲ ਵਿੱਚ ਪੱਕਾ ਪਹੁੰਚੇਗਾ ਭਾਰਤ

ਆਈਸੀਸੀ ਵਿਸ਼ਵ ਕੱਪ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। 2011 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਰੈਨਾ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਰੈਨਾ ਨੇ ਕਿਹਾ, ਭਾਰਤ ਸੈਮੀਫਾਈਨਲ ਵਿਚ ਜਗ੍ਹਾ ਬਣਾਵੇਗਾ। ਲੀਗ ਵਿਚ ਸਾਡੇ ਕੋਲ 9 ਮੈਚ ਹਨ, ਕੰਬੀਨੇਸ਼ਨ (ਸੁਮੇਲ) ਦੇ ਬਾਰੇ ਸੋਚਣ ਲਈ ਕਾਫ਼ੀ ਸਮਾਂ ਮਿਲੇਗਾ।  ਚੰਗੀ ਸ਼ੁਰੂਆਤ ਕਰਨਾ ਬਹੁਤ ਮਹੱਤਵਪੂਰਨ ਹੋਵੇਗਾ। ਸਾਨੂੰ ਜੇਕਰ ਚੰਗੀ ਸ਼ੁਰੂਆਤ ਜੇਕਰ ਮਿਲ ਜਾਂਦੀ ਹੈ ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ। 

 

ਨਿਊਜ਼ੀਲੈਂਡ ਵਿਰੁੱਧ ਪਹਿਲੇ ਅਭਿਆਸ ਮੈਚ ਵਿਚ ਹਾਰ ਤੋਂ ਬਾਅਦ ਰੈਣਾ ਨੇ ਕਿਹਾ ਕਿ ਬੱਲੇਬਾਜ਼ਾਂ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ਾਂ ਤੋਂ ਸਾਵਧਾਨ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਅਸੀਂ ਅਜੇ ਵੀ ਇਕਜੁਟ ਹੋ ਸਕਦੇ ਹਾਂ ਅਤੇ ਸਹੀ ਸੁਮੇਲ ਲੱਭ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਸੁਮੇਲ ਟੀਮ ਇੰਡੀਆ ਲਈ ਚੰਗਾ ਹੈ।

 

ਟੂਰਨਾਮੈਂਟ ਦੇ ਸਭ ਤੋਂ ਮਹੱਤਵਪੂਰਨ ਖਿਡਾਰੀ ਬਾਰੇ ਰੈਣਾ ਨੇ ਕਿਹਾ ਕਿ ਹਾਰਦਿਕ ਪਾਂਡਿਆ ਚੰਗੀ ਫੀਲਡਿੰਗ, ਚੰਗੀ ਬੱਲੇਬਾਜ਼ੀ ਅਤੇ 6-7 ਓਵਰ ਗੇਂਦਬਾਜ਼ੀ ਕਰ ਸਕਦਾ ਹੈ। ਉਸ ਨੂੰ ਆਜ਼ਾਦੀ ਨਾਲ ਖੇਡਣ ਲਈ ਮੈਨੇਜਮੈਂਟ ਤੋਂ ਵਿਸ਼ਵਾਸ ਦੀ ਲੋੜ ਹੈ। ਜੇਕਰ ਉਹ ਆਈਪੀਐਲ ਦੇ ਆਤਮਵਿਸ਼ਵਾਸ ਨਾਲ ਵਿਸ਼ਪ ਕੱਪ ਵਿੱਚ ਉਤਰਦਾ ਹੈ ਅਤੇ ਪਾਸਾ ਪਲਟ ਸਕਦਾ ਹੈ।

 

ਮੈਨੂੰ ਲੱਗਦਾ ਹੈ ਕਿ ਉਹ ਭਾਰਤ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਸਾਬਤ ਹੋਵੇਗਾ। ਜੇਕਰ ਅਸੀਂ ਅੰਤਿਮ ਚਾਰ ਵਿਚ ਜਗ੍ਹਾ ਬਣਾਉਂਦੇ ਹਾਂ ਅਤੇ ਇਸ ਨੂੰ ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਦਾ ਪੁਰਸਕਾਰ ਮਿਲਦਾ ਹੈ, ਤਾਂ ਮੈਂ ਹੈਰਾਨ ਨਹੀਂ ਹੋਵਾਂਗਾ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India India national cricket team ICC Cricket World Cup Suresh Raina predictions for indian team in world cup