ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਆਈਸੀਸੀ ਮਹਿਲਾ ਵਨਡੇ ਰੈਂਕਿੰਗ ’ਚ ਦੂਜੇ ਨੰਬਰ ’ਤੇ ਬਰਕਰਾਰ

ICC Women ODI Ranking: ਭਾਰਤ ਨੇ ਆਈਸੀਸੀ ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਮਹਿਲਾ ਵਨਡੇ ਰੈਂਕਿੰਗ ਚ ਨਾ ਸਿਰਫ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ ਹੈ, ਬਲਕਿ ਇੰਗਲੈਂਡ ’ਤੇ ਆਪਣਾ ਵਾਧਾ ਵੀ ਮਜ਼ਬੂਤ ​​ਕਰ ਲਿਆ ਹੈ। ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਦੇ 125 ਅੰਕ ਹਨ ਤੇ ਉਹ ਤੀਜੇ ਨੰਬਰ ‘ਤੇ ਕਾਬਜ ਇੰਗਲੈਂਡ (122) ਤੋਂ ਤਿੰਨ ਅੰਕ ਅੱਗੇ ਹੈ।

 

ਆਸਟਰੇਲੀਆਈ ਟੀਮ ਭਾਰਤ ਤੋਂ 26 ਅੰਕ ਅੱਗੇ ਹੈ ਤੇ ਚੋਟੀ ਦੇ ਸਥਾਨ ’ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਪੰਜ ਸਥਾਨਾਂ ਦਾ ਨੁਕਸਾਨ ਹੋਇਆ ਹੈ ਤੇ ਇਸ ਦੇ ਬਾਵਜੂਦ ਉਹ 6ਵੇਂ ਨੰਬਰ ’ਤੇ ਹੈ ਜਦਕਿ ਪਾਕਿਸਤਾਨ ਤੋਂ ਦੋ ਅੰਕ ਅੱਗੇ ਹੈ।

 

ਆਸਟਰੇਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮਹਿਲਾਵਾਂ ਦੇ ਵਨਡੇ ਅਤੇ ਟੀ​​-20 ਦੋਵਾਂ ਚ ਸਿਖਰਲਾ ਸਥਾਨ ਹਾਸਲ ਬਰਕਰਾਰ ਰਖਿਆ ਹੋਇਆ ਹੈ।

 

ਟੀ-20 ਟੀਮ ਰੈਂਕਿੰਗ ਚ ਪਿਛਲੇ ਸਾਲ ਵੈਸਟਇੰਡੀਜ਼ ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲੀਆਈ ਟੀਮ ਨੇ ਇੰਗਲੈਂਡ ਉੱਤੇ ਆਪਣੀ ਬੜ੍ਹਤ 10 ਤੋਂ ਵਧਾ ਕੇ 14 ਕਰ ਦਿੱਤੀ ਹੈ ਤੇ ਉਹ ਪਹਿਲੇ ਸਥਾਨ ‘ਤੇ ਹੈ। ਟੀ-20 ਟੀਮ ਰੈਂਕਿੰਗ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ 5ਵੇਂ ਸਥਾਨ 'ਤੇ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India maintains second position in ICC Women s ODI rankings