ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊ ਜ਼ੀਲੈਂਡ ਨਾਲ ਵਨ–ਡੇਅ ’ਚ ਭਾਰਤ ਨੂੰ ਜਿੱਤ ਲਈ ਚਾਹੀਦੀਆਂ 158 ਦੌੜਾਂ

ਨਿਊ ਜ਼ੀਲੈਂਡ ਨਾਲ ਵਨ–ਡੇਅ ’ਚ ਭਾਰਤ ਨੂੰ ਜਿੱਤ ਲਈ ਚਾਹੀਦੀਆਂ 158 ਦੌੜਾਂ

ਆਸਟਰੇਲੀਆ ਦੌਰੇ ਦੌਰਾਨ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਟੀਮ ਹੁਣ ਨਿਊਜ਼ੀਲੈਂਡ ਪੁੱਜੀ ਹੈ, ਜਿੱਥੇ ਦੋਵੇਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਇੱਕ–ਦਿਨਾ ਲੜੀ ਖੇਡੀ ਜਾ ਰਹੀ ਹੈ। ਨੇਪੀਅਰ ਦੇ ਮੈਕਲੀਨ ਪਾਰਕ ਮੈਦਾਨ ’ਤੇ ਖੇਡੇ ਜਾ ਰਹੇ ਪਹਿਲੇ ਵਨ–ਡੇਅ ਮੁਕਾਬਲੇ ਵਿੱਚ ਨਿਊ ਜ਼ੀਲੈਂਡ ਦੀ ਟੀਮ ਨੇ ਭਾਰਤ ਸਾਹਵੇਂ ਜਿੱਤ ਲਈ 158 ਦੌੜਾਂ ਦਾ ਟੀਚਾ ਰੱਖਿਆ ਹੈ।

 

 

ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊ ਜ਼ੀਲੈਂਡ ਦੀ ਪੂਰੀ ਟੀਮ 38 ਓਵਰ ’ਚ 157 ਦੌੜਾਂ ’ਤੇ ਸੁੰਗੜ ਗਈ। ਭਾਰਤ ਲਈ ਕੁਲਦੀਪ ਯਾਦਵ ਨੇ 4, ਮੁਹੰਮਦ ਸ਼ੰਮੀ ਨੇ 3 ਅਤੇ ਯੁਜਵੇਂਦਰ ਚਾਹਲ ਨੇ 2 ਵਿਕੇਟਾਂ ਲਈਆਂ। ਕੇਦਾਰ ਜਾਧਵ ਹੱਥ ਸਿਰਫ਼ ਇੱਕ ਵਿਕੇਟ ਲੱਗੀ।

 

 

ਭਾਰਤੀ ਟੀਮ ਵਿੱਚ ਦੋ ਤਬਦੀਲੀਆਂ ਹੋਈਆਂ ਹਨ। ਅੰਬਾਤੀ ਰਾਯੁਡੂ ਅਤੇ ਕੁਲਦੀਪ ਯਾਦਵ ਦੀ ਟੀਮ ਵਿੱਚ ਵਾਪਸੀ ਹੋਈ ਹੈ। ਉੱਥੇ ਹੀ ਦਿਨੇਸ਼ ਕਾਰਤਿਕ ਅਤੇ ਰਵਿੰਦਰ ਜਡੇਜਾ ਨੂੰ ਬਾਹਰ ਬਿਠਾਇਆ ਗਿਆ ਹੈ।

 

 

ਇਹ ਖ਼ਬਰ ਲਿਖੇ ਜਾਣ ਸਮੇਂ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਪਹਿਲਾ ਇੱਕ–ਦਿਨਾ ਮੈਚ ਤੇਜ਼ ਧੁੱਪ ਕਾਰਨ ਰੋਕਣਾ ਪਿਆ ਸੀ। ਸੂਰਜ ਦੀ ਰੌਸ਼ਨੀ ਇੰਨੀ ਤੇਜ਼ ਹੈ ਕਿ ਅੰਪਾਇਰਜ਼ ਨੇ ਖੇਡ ਨੂੰ ਕੁਝ ਚਿਰ ਰੋਕਣ ਦਾ ਫ਼ੈਸਲਾ ਲਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India needs 158 runs in New Zealand One Day