ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀਕੌਮ ਨੇ ਰੂਸ ’ਚ ਰਚਿਆ ਇਤਿਹਾਸ

ਭਾਰਤ ਦੀ ਸਟਾਰ ਮੁੱਕੇਬਾਜ਼ ਮੈਰੀਕੌਮ ਨੇ ਰੂਸ ’ਚ ਰਚਿਆ ਇਤਿਹਾਸ

ਭਾਰਤ ਦੀ ਮਹਿਲਾ ਸਟਾਰ ਮੁੱਕੇਬਾਜ਼ ਐੱਮ.ਸੀ. ਮੈਰੀਕੌਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਅੱਜ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਮੈਰੀ ਕੌਮ ਨੇ 51 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫ਼ਾਈਨਲ ’ਚ ਕੋਲੰਬੀਆ ਦੀ ਮੁੱਕੇਬਾਜ਼ ਇੰਗ੍ਰੀਟ ਵੇਲੇਂਸੀਆ ਨੂੰ 5–0 ਨਾਲ ਹਰਾ ਕੇ ਆਪਣਾ ਇੱਕ ਮੈਡਲ ਪੱਕਾ ਕੀਤਾ।

 

 

ਇਹ ਮੈਡਲ ਜਿੱਤਣ ਦੇ ਨਾਲ ਹੀ ਮੈਰੀ ਕੌਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ ਤਮਗ਼ਿਆਂ ਦੀ ਗਿਣਤੀ 8 ਕਰ ਲਈ। ਅਜਿਹਾ ਕਰਨ ਵਾਲੀ ਮੈਰੀ ਕੌਮ ਪਹਿਲੀ ਮਹਿਲਾ ਮੁੱਕੇਬਾਜ਼ ਬਣ ਗਏ ਹਨ।

 

 

ਭਾਰਤੀ ਮਹਿਲਾ ਟੀਮ ਦੇ ਸਭ ਤੋਂ ਤਜਰਬੇਕਾਰ ਮੁੱਕੇਬਾਜ਼ ਐੱਮਸੀ ਮੈਰੀਕੌਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀਰਵਾਰ ਨੂੰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੈਮੀ–ਫ਼ਾਈਨਲ ’ਚ ਆਪਣੀ ਜਗ੍ਹਾ ਬਣਾਈ।

 

 

ਇਸ ਵਿੱਚ ਮੈਰੀ ਨੇ ਕੋਲੰਬੀਆ ਦੀ ਮੁੱਕੇਬਾਜ਼ ਵਿਰੁੱਧ ਬਹੁਤ ਸਖ਼ਤ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਉਹ ਕਾਰਨਾਮਾ ਕਰ ਵਿਖਾਇਆ, ਜੋ ਅੱਜ ਤੱਕ ਕੋਈ ਮਹਿਲਾ ਮੁੱਕੇਬਾਜ਼ ਨਹੀਂ ਕਰ ਸਕੀ ਸੀ।

 

 

ਮੈਰੀ ਕੌਮ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 8ਵਾਂ ਤਮਗ਼ਾ ਪੱਕਾ ਕੀਤਾ।  36 ਸਾਲਾਂ ਦੇ ਮੈਰੀ ਕੌਮ ਨੇ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ 7 ਤਮਗ਼ੇ ਜਿੱਤੇ ਸਨ ਤੇ ਉਹ ਵਿਸ਼ਵ ਰਿਕਾਰਡ ਦੇ ਬਰਾਬਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s Star Boxer Mary Com creates History in Russia