ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਬਣੇ ਸਾਂਤਾ ਕਲਾਜ, ਸ਼ੈਲਟਰ ਹੋਮ ਦੇ ਬੱਚਿਆਂ ਨੂੰ ਵੰਡੇ ਤੋਹਫੇ

1 / 2ਵਿਰਾਟ ਕੋਹਲੀ ਬਣੇ ਸਾਂਤਾ ਕਲਾਜ, ਸ਼ੈਲਟਰ ਹੋਮ ਦੇ ਬੱਚਿਆਂ ਨੂੰ ਵੰਡੇ ਤੋਹਫੇ

2 / 2ਵਿਰਾਟ ਕੋਹਲੀ ਬਣੇ ਸਾਂਤਾ ਕਲਾਜ, ਸ਼ੈਲਟਰ ਹੋਮ ਦੇ ਬੱਚਿਆਂ ਨੂੰ ਵੰਡੇ ਤੋਹਫੇ

PreviousNext

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਕ੍ਰਿਸਮਸ ਤੋਂ ਇੱਕ ਹਫਤੇ ਪਹਿਲਾਂ ਸਾਂਤਾ ਕਲਾਜ ਬਣ ਕੇ ਕੋਲਕਾਤਾ ਦੇ ਇੱਕ ਸ਼ੈਲਟਰ ਹੋਮ ਪਹੁੰਚ ਗਏ। ਇੱਥੇ ਉਨ੍ਹਾਂ ਨੇ ਬੱਚਿਆਂ ਨੂੰ ਗਿਫਟ ਵੰਡੇ ਅਤੇ ਬਹੁਤ ਮਸਤੀ ਵੀ ਕੀਤੀ।
 

ਕੋਹਲੀ ਨੂੰ ਇਸ ਸ਼ੈਲਟਰ ਹੋਮ ਦੀ ਇੱਕ ਵੀਡੀਓ ਵੀ ਵਿਖਾਈ ਗਈ, ਜਿਸ 'ਚ ਬੱਚੇ ਆਪਣੇ ਪਸੰਦੀਦਾ ਗਿਫਟ ਅਤੇ ਖਿਡਾਰੀ ਦੀ ਗੱਲ ਕਰ ਰਹੇ ਹਨ। ਇੱਕ ਬੱਚੇ ਨੇ ਕੋਹਲੀ ਬਾਰੇ ਕਿਹਾ ਕਿ ਉਸ ਨੂੰ ਕੋਹਲੀ ਦੀ ਦਾੜ੍ਹੀ ਪਸੰਦ ਹੈ। ਇਹ ਸੁਣ ਕੇ ਕੋਹਲੀ ਬਹੁਤ ਖੁਸ਼ ਹੋਏ।
 

ਸਟਾਰ ਸਪੋਰਟਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ 'ਚ ਕੋਹਲੀ ਸਾਂਤਾ ਦੀ ਡਰੈੱਸ 'ਚ ਬੱਚਿਆਂ ਵਿਚਕਾਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਮੁਲਾਕਾਤ ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਤੋਹਫੇ ਵੀ ਵੰਡੇ।
 

ਇਸ ਤੋਂ ਬਾਅਦ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੀ ਉਹ ਵਿਰਾਟ ਕੋਹਲੀ ਨੂੰ ਮਿਲਣਾ ਚਾਹੁੰਦੇ ਹਨ? ਬੱਚਿਆਂ ਨੇ ਜਵਾਬ ਦਿੰਦਿਆਂ ਕਿਹਾ 'ਹਾਂ'। ਬੱਚਿਆਂ ਦਾ ਜਵਾਬ ਸੁਣਦੇ ਹੀ ਕੋਹਲੀ ਨੇ ਆਪਣੀ ਨਕਲੀ ਦਾੜ੍ਹੀ ਅਤੇ ਟੋਪੀ ਉਤਾਰ ਦਿੱਤੀ। ਇਸ ਤੋਂ ਬਾਅਦ ਬੱਚਿਆਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਕੋਹਲੀ ਨੇ ਬੱਚਿਆਂ ਨੂੰ ਉਨ੍ਹਾਂ ਦੇ ਮਨਪਸੰਦ ਗਿਫਟ ਦਿੱਤੇ। ਵੀਡੀਓ ਦੇ ਅੰਤ 'ਤ ਕੋਹਲੀ ਨੇ ਦੇਸ਼ਵਾਸੀਆਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India skipper Virat Kohli turns Santa Claus to surprise kids in shelter home