ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ–ਦੱਖਣੀ ਅਫ਼ਰੀਕਾ ਦੂਜਾ ਟੈਸਟ ਕ੍ਰਿਕੇਟ ਮੈਚ ਪੁਣੇ ’ਚ ਅੱਜ ਤੋਂ

ਭਾਰਤ–ਦੱਖਣੀ ਅਫ਼ਰੀਕਾ ਦੂਜਾ ਟੈਸਟ ਕ੍ਰਿਕੇਟ ਮੈਚ ਪੁਣੇ ’ਚ ਅੱਜ ਤੋਂ

ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਅੱਜ ਪੁਣੇ ਦੇ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਮੈਦਾਨ ਵਿੰਚ ਟੈਸਟ–ਲੜੀ ਦਾ ਦੂਜਾ ਮੈਚ ਖੇਡਿਆ ਜਾਵੇਗਾ। ਉਂਝ ਅੱਜ ਮੈਚ ਦੌਰਾਨ ਮੀਂਹ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਮੈਚ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਵੀ ਪੁਣੇ ’ਚ ਕਾਫ਼ੀ ਮੀਂਹ ਪਿਆ ਹੈ।

 

 

ਬੁੱਧਵਾਰ ਸ਼ਾਮੀਂ 6 ਕੁ ਵਜੇ ਬਹੁਤ ਤੇਜ਼ ਮੀਂਹ ਪਿਆ। ਇਸ ਤੋਂ ਇਲਾਵਾ ਅਗਲੇ ਪੰਜ ਦਿਨਾਂ ’ਚ ਵੀ ਮੀਂਹ ਦਾ ਖ਼ਦਸ਼ਾ ਲਗਾਤਾਰ ਬਣਿਆ ਰਹੇਗਾ। ਇਸ ਤੋਂ ਪਹਿਲਾਂ ਵਿਸ਼ਾਖਾਪਟਨਮ ’ਚ ਖੇਡੇ ਗਏ ਇਸ ਲੜੀ ਦੇ ਪਹਿਲੇ ਦਿਨ ਵੀ ਮੀਂਹ ਪਿਆ ਸੀ। ਪਰ ਤਦ ਪਹਿਲੇ ਦਿਨ ਤੋਂ ਬਾਅਦ ਮੀਂਹ ਨੇ ਕੋਈ ਵਿਘਨ ਨਹੀਂ ਪਾਇਆ ਸੀ ਤੇ ਟੈਸਟ ਮੈਚ ਮੁਕੰਮਲ ਹੋ ਸਕਿਆ ਸੀ ਤੇ ਨਤੀਜਾ ਵੀ ਨਿੱਕਲਿਆ ਸੀ।

 

 

ਇੱਧਰ ਪੁਣੇ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਮੁਤਾਬਕ 10 ਤੋਂ 14 ਅਕਤੂਬਰ ਤੱਕ ਵੀ ਮੀਂਹ ਪੈ ਸਕਦਾ ਹੈ। ਹੁਣ ਵੇਖਣਾ ਇਹੋ ਹੋਵੇਗਾ ਕਿ ਕੀ ਮੈਚ ਹੋ ਸਕੇਗਾ ਜਾਂ ਨਹੀਂ।

 

 

ਇੱਥੇ ਵਰਨਣਯੋਗ ਹੈ ਕਿ ਭਾਰਤ ਨੇ ਪਹਿਲਾ ਟੈਸਟ ਮੈਚ 203 ਦੌੜਾਂ ਨਾਲ ਜਿੱਤਿਆ ਸੀ। ਭਾਰਤ ਵੱਲੋਂ ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਪਹਿਲੀ ਵਾਰ ਟੈਸਟ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਸੀ ਤੇ ਦੋਵੇਂ ਪਾਰੀਆਂ ਵਿੱਚ ਸੈਂਕੜੇ ਬਣਾਏ ਸਨ।

 

ਮਯੰਕ ਅਗਰਵਾਲ ਨੇ ਡਬਲ ਸੈਂਕੜਾ ਮਾਰਿਆ ਸੀ। ਵਿਸ਼ਾਖਾਪਟਨਮ ਟੈਸਟ ਵਿੱਚ ਭਾਰਤ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਭਾਰਤ ਵੱਲੋਂ ਪਹਿਲੀ ਪਾਰੀ ’ਚ ਆਰ. ਅਸ਼ਵਿਨ ਨੇ ਸੱਤ ਵਿਕੇਟਾਂ ਲਈਆਂ ਸਨ ਤੇ ਦੂਜੀ ਪਾਰੀ ਵਿੰਚ ਮੁਹੰਮਦ ਸ਼ੰਮੀ ਨੇ ਪੰਜ ਵਿਕੇਟਾਂ ਲਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-South Africa Second Test Cricket Match from Today