ਆਈਸੀਸੀ (ICC) ਮਹਿਲਾ ਟੀ–20 ਵਿਸ਼ਵ ਕੱਪ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਸ੍ਰੀਲੰਕਾ ਨੂੰ ਸੱਤ ਵਿਕੇਟਾਂ ਨਾਲ ਹਰਾ ਕੇ ਟੀਮ ਇੰਡੀਆ ਨੇ ਗਰੁੱਪ ‘ਏ’ ਵਿੱਚ ਟਾੱਪ ਕੀਤਾ। ਇਸ ਮੈਚ ’ਚ ਸ੍ਰੀਲੰਕਾਈ ਟੀਮ ਦੀ ਕਪਤਾਨ ਚਮਾਰੀ ਅਟਾਪਟੂ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਨਿਰਧਾਰਤ 20 ਓਵਰਾਂ ਵਿੱਚ 9 ਵਿਕੇਟਾਂ ਗੁਆ ਕੇ 113 ਦੌੜਾਂ ਬਣਾਈਆਂ।
ਇਸ ਦੇ ਜਵਾਬ ’ਚ ਭਾਰਤੀ ਟੀਮ 14.4 ਓਵਰਾਂ ਵਿੱਚ 3 ਵਿਕੇਟਾਂ ਗੁਆ ਕੇ ਸ਼ੈਫ਼ਾਲੀ ਵਰਮਾ ਦੀ ਤੂਫ਼ਾਨੀ 47 ਦੌੜਾਂ ਦੀ ਪਾਰੀ ਦੇ ਦਮ ’ਤੇ ਅੱਗੇ ਵਧੀ।
ਇਸ ਤੋਂ ਪਹਿਲਾਂ ਭਾਰਤ ਸੈਮੀ–ਫ਼ਾਈਨਲ ’ਚ ਪੱਜਣ ਵਾਲੀ ਪਹਿਲੀ ਟੀਮ ਬਣੀ ਸੀ। ਉਸ ਨੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ, ਬੰਗਲਾਦੇਸ਼ ਤੇ ਨਿਊ ਜ਼ੀਲੈਂਡ ਨੂੰ ਹਰਾ ਕੇ ਸੈਮੀ–ਫ਼ਾਈਨਲ ਵਿੱਚ ਜਗ੍ਹਾ ਬਣਾ ਸੀ। ਉੱਧਰ ਸ੍ਰੀ ਲੰਕਾ ਦੀ ਟੀਮ ਦੋ ਵਾਰ ਹਾਰ ਕੇ ਸੈਮੀ–ਫ਼ਾਈਨਲ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ।
ਭਾਰਤੀ ਸਮੇਂ ਮੁਤਾਬਕ ਦੁਪਹਿਰ 12:15 ਵਜੇ ਭਾਰਤ ਨੇ ਸ੍ਰੀ ਲੰਕਾ ਨੂੰ 7 ਵਿਕੇਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਭਾਰਤ ਵੱਲੋਂ ਸ਼ੈਫ਼ਾਲੀ ਵਰਮਾ ਨੇ ਇੱਕ ਵਾਰ ਫਿਰ ਟੀਮ ਵੱਲੋਂ ਸਭ ਤੋਂ ਵੱਧ 47 ਦੌੜਾਂ ਦੀ ਪਾਰੀ ਖੇਡੀ।
ਬਿਹਤਰੀਨ ਫ਼ਾਰਮ ’ਚ ਚੱਲ ਰਹੀ 16 ਸਾਲਾ ਸਲਾਮੀ ਬੱਲੇਬਾਜ਼ ਸ਼ੈਫ਼ਾਲੀ ਵਰਮਾ ਆਖ਼ਰੀ ਲੀਗ ਮੈਚ ਵਿੱਚ ਆਪਣੇ ਅਰਧ–ਸੈਂਕੜੇ ਤੋਂ ਰਹਿ ਗਈ। ਉਸ ਨੇ 34 ਗੇਂਦਾਂ ਦਾ ਸਾਹਮਣਾ ਕੀਤਾ ਤੇ 47 ਦੌੜਾ ਬਣਾ ਕੇ ਰਨ–ਆਊਟ ਹੋਈ। ਇਸ ਦੌਰਾਨ ਉਸ ਨੇ ਸੱਤ ਚੌਕੇ ਤੇ ਇੱਕ ਛੱਕਾ ਲਾਇਆ।
ਇਸ ਤੋਂ ਪਹਿਲਾਂ 11:29 ਵਜੇ ਭਾਰਤ ਨੇ 5 ਓਵਰਾਂ ਵਿੱਚ ਇੱਕ ਵਿਕੇਟ ਗੁਆ ਕੇ 34 ਦੌੜਾਂ ਬਣਾ ਲਈਆਂ ਸਨ। ਉਸ ਵੇਲੇ ਸ਼ੈਆਲੀ ਵਰਮਾ 16 ਦੌੜਾਂ ਬਣਾ ਕੇ ਖੇਡ ਰਹੀ ਸੀ। ਸ੍ਰੀ ਲੰਕਾ ਤੋਂ ਮਿਲੇ 114 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਵੱਲੋਂ ਰਾਧਾ ਯਾਦਵ ਨੇ ਸਭ ਤੋਂ ਵੱਧ ਚਾਰ ਵਿਕੇਟਾਂ ਲਈਆਂ।