ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਦੀ ਟੈਨਸ਼ਨ

ਵਿਰਾਟ ਕੋਹਲੀ

ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ ਲਈ ਰਵਾਨਾ ਹੋ ਗਈ ਹੈ. ਤਿੰਨ ਮੈਚਾਂ ਦੀ ਟੀ -20 ਲੜੀ 21 ਨਵੰਬਰ ਤੋਂ ਖੇਡੀ ਜਾਵੇਗੀ ਤੇ ਇਸ ਤੋਂ ਬਾਅਦ, ਚਾਰ ਟੈਸਟ ਮੈਚਾਂ ਦੀ ਲੜੀ 6 ਦਸੰਬਰ ਤੋਂ ਸ਼ੁਰੂ ਹੋਵੇਗੀ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਦੌਰੇ 'ਤੇ ਜਾਣ ਤੋਂ ਪਹਿਲਾਂ ਕਾਫੀ ਕੁਝ ਕਿਹਾ ਹੈ। ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਵੀ ਇਸ ਸਮੇਂ ਦੌਰਾਨ ਦੇਖੀ ਗਈ।

 

ਵਿਰਾਟ ਨੇ ਕਿਹਾ, "ਸਾਡੇ ਗੇਂਦਬਾਜ਼ ਇਸ ਸਮੇਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਇਹ ਗੱਲ ਇੰਗਲੈਂਡ ਦੌਰੇ 'ਤੇ ਸਾਹਮਣੇ ਆਈ ਸੀ। ਬੱਲੇਬਾਜ਼ਾਂ ਨੂੰ ਆਪਣੇ ਫੋਕਸ ਵਿੱਚ ਸੁਧਾਰ ਕਰਨਾ ਹੋਵੇਗਾ ਤੇ ਟੀਮ ਲਈ ਦੌੜਾਂ ਬਣਾਉਣੀਆਂ ਪੈਣਗੀਆਂ। ਗੇਂਦਬਾਜ਼ਾਂ ਨੇ ਇੰਗਲੈਂਡ ਤੇ ਦੱਖਣੀ ਅਫਰੀਕਾ ਵਿੱਚ ਟੈਸਟ ਲੜੀ ਦੌਰਾਨ ਸ਼ਾਨਦਾਰ ਕੰਮ ਕੀਤਾ ਸੀ ਪਰ ਵਿਰਾਟ ਤੋਂ ਇਲਾਵਾ ਬਾਕੀ ਸਾਰੇ ਬੱਲੇਬਾਜ਼ ਚੰਗਾ ਨਹੀਂ ਖੇਡੇ ਸਨ। ਵਿਰਾਟ ਨੂੰ ਟੀਮ ਦੀ ਇਸ ਕਮੀ ਬਾਰੇ ਪਤਾ ਹੈ ਤੇ ਇਹ ਵਿਰਾਟ ਦੀ ਚਿੰਤਾ ਵੀ ਹੈ। ਵਿਰਾਟ ਨੇ ਕਿਹਾ ਕਿ ਇਸ ਟੂਰ 'ਤੇ ਸਾਡਾ ਧਿਆਨ ਇਸ ਗੱਲ 'ਤੇ ਹੋਵੇਗਾ ਕਿ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰਦੇ ਹਨ ਜਾਂ ਨਹੀਂ।

 

 ਵਿਦੇਸ਼ੀ ਮੈਦਾਨਾਂ ਉੱਤੇ ਟੀਮ ਇੰਡੀਆ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਬਾਰੇ ਪੁੱਛਣ 'ਤੇ ਵਿਰਾਟ ਨੇ ਕਿਹਾ,' 'ਸਾਡੀ ਖੇਡ ਵਿਚ ਸੁਧਾਰ ਹੋਇਆ ਹੈ, ਪਰ ਅਜੇ ਵੀ ਸੁਧਾਰ ਲਈ ਬਹੁਤ ਜਗ੍ਹਾ ਹੈ। ਇਹ ਲਾਜ਼ਮੀ ਹੈ ਕਿ ਹਰੇਕ ਕੋਈ ਟੀਮ ਵਿੱਚ ਆਪਣੀ ਜ਼ਿੰਮੇਵਾਰੀ ਸਮਝੇ ਤੇ ਚੰਗਾ ਖੇਡੇ। ਅਸੀਂ ਇੰਗਲੈਂਡ ਵਿੱਚ  ਗ਼ਲਤੀਆਂ ਕੀਤੀਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india tour to australia 2018-19 virat kohli calls for batting improvement ahead of important tour