ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਅਗੱਸਤ 'ਚ ਦੱਖਣ ਅਫ਼ਰੀਕਾ ਦੌਰਾ ਮੁਸ਼ਕਲ : ਬੀਸੀਸੀਆਈ ਅਧਿਕਾਰੀ

ਕੋਰੋਨਾ ਵਾਇਰਸ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਪੂਰੀ ਦੁਨੀਆਂ 'ਚ ਸਾਰੀਆਂ ਜਨਤਕ ਗਤੀਵਿਧੀਆਂ, ਸਮਾਗਮ ਤੇ ਖੇਡਾਂ ਆਦਿ ਬੰਦ ਹਨ। ਹੁਣ ਖ਼ਬਰ ਹੈ ਕਿ ਕ੍ਰਿਕਟ ਦੱਖਣੀ ਅਫ਼ਰੀਕਾ ਦੇ ਅਗੱਸਤ 'ਚ ਭਾਰਤੀ ਟੀਮ ਦੀ ਮੇਜ਼ਬਾਨੀ ਕਰਨ ਦੀ ਉਮੀਦ ਪ੍ਰਗਟਾਈ ਹੈ। ਉੱਥੇ ਹੀ ਬੀਸੀਸੀਆਈ ਨੇ ਕਿਹਾ ਹੈ ਕਿ ਭਾਰਤੀ ਟੀਮ ਲਈ ਅਗੱਸਤ 'ਚ ਦੱਖਣੀ ਅਫ਼ਰੀਕਾ ਦਾ ਦੌਰਾ ਕਰਨਾ ਕਾਫ਼ੀ ਮੁਸ਼ਕਲ ਹੋਵੇਗਾ।
 

ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਟੀਮ ਲਈ ਦੱਖਣੀ ਅਫ਼ਰੀਕਾ ਜਾਣਾ ਸੰਭਵ ਨਹੀਂ ਹੋਵੇਗਾ, ਕਿਉਂਕਿ ਟੀਮ 'ਚ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਪਿਛਲੇ 50-60 ਦਿਨਾਂ ਤੋਂ ਟ੍ਰੇਨਿੰਗ ਨਹੀਂ ਕੀਤੀ ਹੈ।
 

ਅਧਿਕਾਰੀ ਨੇ ਕਿਹਾ, "ਦੇਖੋ, ਇਹ ਸੰਭਵ ਨਹੀਂ ਹੈ। ਫਿਟਨੈਸ ਟ੍ਰੇਨਿੰਗ ਵੱਖਰੀ ਹੈ, ਪਰ ਬੱਲੇ ਤੇ ਗੇਂਦ ਨਾਲ ਟ੍ਰੇਨਿੰਗ ਕਰਨਾ ਬਿਲਕੁਲ ਵੱਖਰੀ ਹੈ। ਸਾਡੇ ਕੋਲ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਪਿਛਲੇ 50-60 ਦਿਨਾਂ ਤੋਂ ਗੇਂਦ ਤੇ ਬੱਲੇ ਨੂੰ ਹੱਥ ਵੀ ਨਹੀਂ ਲਗਾਇਆ ਹੈ। ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਤੁਰੰਤ ਅੰਤਰਰਾਸ਼ਟਰੀ ਕ੍ਰਿਕਟ ਖੇਡਣਗੇ? ਹਾਂ, ਉਹ ਸਾਡੇ ਟ੍ਰੇਨਰਾਂ ਨਾਲ ਮਿਲ ਕੇ ਫਿਟਨੈਸ ਨੂੰ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਅਭਿਆਸ ਦੀ ਜ਼ਰੂਰਤ ਹੋਵੇਗੀ।"
 

ਅਧਿਕਾਰੀ ਨੇ ਕਿਹਾ, "ਹਾਂ, ਜਿਵੇਂ ਅਸੀਂ ਪਹਿਲਾਂ ਕਿਹਾ ਸੀ ਕਿ ਬੀਸੀਸੀਆਈ ਆਪਣੇ ਸਾਰੇ ਦੁਵੱਲੇ ਸਮਝੌਤਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ। ਹੁਣ ਨਹੀਂ ਤਾਂ ਬਾਅਦ 'ਚ, ਜਦੋਂ ਦੋਵਾਂ ਦੇਸ਼ਾਂ 'ਚ ਹਾਲਾਤ ਠੀਕ ਹੋ ਜਾਣ। ਪਰ ਅਗੱਸਤ 'ਚ ਦੱਖਣੀ ਅਫਰੀਕਾ ਵਿਰੁੱਧ ਲੜੀ ਕਾਫ਼ੀ ਮੁਸ਼ਕਲ ਹੈ।"
 

ਕ੍ਰਿਕਟ ਦੱਖਣੀ ਅਫ਼ਰੀਕਾ ਨੇ ਕਿਹਾ ਸੀ ਕਿ ਉਹ ਅਗੱਸਤ 'ਚ ਤਿੰਨ ਟੀ20 ਮੈਚਾਂ ਦੀ ਲੜੀ ਲਈ ਭਾਰਤ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰਦੇ ਹਨ। ਸੀਐਸਏ ਦੇ ਡਾਇਰੈਕਟਰ ਗ੍ਰੀਮ ਸਮਿੱਥ ਨੇ ਕਿਹਾ ਹੈ ਕਿ ਉਹ ਬੀਸੀਸੀਆਈ ਦੇ ਸੰਪਰਕ ਵਿੱਚ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India touring SA for T20Is in August quite difficult says BCCI official