ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਖ਼ਰ ਧਵਨ ਨੇ ਜੜਿਆ 28ਵਾਂ ਅਰਧ–ਸੈਂਕੜਾ

ਰੋਮਾਂਚਕ ਹੋਵੇਗਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੋਹਾਲੀ ਦਾ ਕ੍ਰਿਕੇਟ ਮੈਚ

ਇਸ  ਵੇਲੇ ਮੋਹਾਲੀ ’ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਇੱਕ–ਦਿਨਾ ਕ੍ਰਿਕੇਟ ਮੈਚ ਚੱਲ ਰਿਹਾ ਹੈ। ਟੀਮ ਇੰਡੀਆ ਦੀ ਸ਼ੁਰੂਆਤ ਸ਼ਾਨਦਾਰ ਮੰਨੀ ਜਾ ਸਕਦੀ ਹੈ। ਇਹ ਖ਼ਬਰ ਲਿਖੇ ਜਾਣ ਤੱਕ ਭਾਰਤੀ ਟੀਮ ਨੇ 15 ਓਵਰਾਂ ਵਿੱਚ ਬਿਨਾ ਕੋਈ ਵਿਕੇਟ ਗੁਆਏ 92 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ 36 ਅਤੇ ਸ਼ਿਖ਼ਰ ਧਵਨ 56 ਦੌੜਾਂ ਉੱਤੇ ਖੇਡ ਰਹੇ ਹਨ।

 

 

ਪਹਿਲੇ ਦੋ ਇੱਕ–ਦਿਨਾ ਮੈਚਾਂ ਵਿੱਚ ਆਸਟ੍ਰੇਲੀਆ ਦੀ ਟੀਮ ਆਖਰੀ ਛਿਣਾਂ ਵਿੱਚ ਹਾਰ ਕੇ ਜਿੱਤ ਤੋਂ ਮਹਿਰੂਮ ਰਹਿ ਗਈ ਸੀ ਪਰ ਰਾਂਚੀ ਵਿੱਚ ਖੇਡੇ ਗਏ ਤੀਜੇ ਵਨ–ਡੇਅ ਵਿੱਚ ਉਸ ਨੇ ਸ਼ਾਨਦਾਰ ਜਿੱਤ ਹਾਸਲ ਕਰ ਕੇ ਭਾਰਤ ਨੂੰ ਚੌਕਸ ਕਰ ਦਿੱਤਾ ਹੈ। ਹੁਣ ਦੋਵੇਂ ਟੀਮਾਂ ਵਿਚਾਲੇ ਅੱਜ ਐਤਵਾਰ ਨੂੰ ਮੋਹਾਲੀ ਦੇ ਪੰਜਾਬ ਕ੍ਰਿਕੇਟ ਸੰਘ ਆਈਐੱਸ ਬਿੰਦਰਾ ਸਟੇਡੀਅਮ ਵਿੱਚ ਚੌਥਾ ਇੱਕ–ਦਿਨਾ ਮੈਚ ਖੇਡਿਆ ਜਾ ਰਿਹਾ ਹੈ। ਮੈਚ ਅੱਜ ਦੁਪਹਿਰ 1:30 ਵਜੇ ਸ਼ੁਰੂ ਹੋਇਆ। ਭਾਰਤ ਵੱਲੋਂ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਪਾਰੀ ਦੀ ਸ਼ੁਰੂਆਤ ਕੀਤੀ। ਆਸਟ੍ਰੇਲੀਆ ਵੱਲੋਂ ਪੈਟ ਕਮਿਨਜ਼ ਗੇਂਦਬਾਜ਼ੀ ਦੀ ਸ਼ੁਰੂਆਤ ਕਰ ਰਹੇ ਹਨ।

 

 

ਭਾਰਤ ਦੀ ਟੀਮ ਵਿੱਚ ਇਹ ਖਿਡਾਰੀ ਸ਼ਾਮਲ ਹਨ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ–ਕਪਤਾਨ), ਸ਼ਿਖਰ ਧਵਨ, ਕੇਐੱਲ ਰਾਹੁਲ, ਕੇਦਾਰ ਜਾਧਵ, ਰਿਸ਼ਭ ਪੰਤ (ਵਿਕੇਟ ਕੀਪਰ), ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ, ਕੁਲਦੀਪ ਯਾਦਵ, ਵਿਜੇ ਸ਼ੰਕਰ।

 

 

ਇੰਝ ਹੀ ਆਸਟ੍ਰੇਲੀਆ ਦੀ ਟੀਮ ਵਿੱਚ ਇਹ ਖਿਡਾਰੀ ਹਨ: ਏਰੋਨ ਫ਼ਿੰਚ (ਕਪਤਾਨ), ਜੈਸਨ ਬੇਹਰਨਡੋਰਫ਼, ਅਲੈਕਸ ਕੈਰੀ, ਪੈਟ ਕਮਿਨਸ, ਪੀਟਰ ਹੈਂਡਸਕੌਂਬ, ਉਸਮਾਨ ਖ਼ਵਾਜਾ, ਸ਼ਾਨ ਮਾਰਸ਼, ਗਲੇਨ ਮੈਕਸਵੈਲ, ਝਾਏ ਰਿਚਰਡਸਨ, ਐਸ਼ਟਨ ਟਰਨਰ, ਐਡਮ ਜਾਂਪਾ।

 

 

ਤੀਜੇ ਵਨ–ਡੇਅ ਨੂੰ ਵੀ ਆਸਟ੍ਰੇਲੀਆ ਨੇ ਜਿੱਤ ਲਈ ਸੀ। ਹੁਣ ਚੌਥੇ ਵਨਡੇਅ ਵਿੱਚ ਉਸ ਦੀਆਂ ਨਜ਼ਰਾਂ ਪੰਜ ਮੈਚਾਂ ਦੀ ਲੜੀ ਵਿੰਚ 2–2 ਦੀ ਬਰਾਬਰੀ ਕਰਨ ਉੱਤੇ ਕੇਂਦ੍ਰਿਤ ਰਹਿਣਗੀਆਂ ਪਰ ਮੇਜ਼ਬਾਨ ਭਾਰਤ ਜ਼ਖ਼ਮੀ ਸ਼ੇਰ ਵਾਂਗ ਘਾਤ ਲਾਈ ਬੈਠਾ ਹੈ, ਜੋ ਚੌਥਿੇ ਇੱਕ–ਦਿਨਾ ਮੈਚ ਵਿੱਚ ਤੀਜੀ ਜਿੱਤ ਹਾਸਲ ਕਰ ਕੇ ਪੂਰੀ ਲੜੀ ਭਾਵ ਸੀਰੀਜ਼ ਆਪਣੇ ਨਾਂਅ ਕਰਨੀ ਚਾਹੇਗਾ। ਇੰਝ ਅੱਜ ਦਾ ਇਹ ਮੈਚ ਬੇਹੱਦ ਰੋਮਾਂਚਕ ਰਹਿਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India versus Australia Cricket Match at Mohali