ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਰ ਦੇ ਬਾਅਦ DRS ’ਤੇ ਭੜਕੇ ਵਿਰਾਟ ਕੋਹਲੀ

ਹਾਰ ਦੇ ਬਾਅਦ DRS ’ਤੇ ਭੜਕੇ ਵਿਰਾਟ ਕੋਹਲੀ

ਭਾਰਤ ਅਤੇ ਆਸਟਰੇਲੀਆ ਵਿਚਚਕਾਰ ਮੋਹਾਲੀ ’ਚ ਖੇਡੇ ਗਏ ਚੌਥੇ ਵਨਡੇ ਵਿਚ ਭਾਰਤ ਨੂੰ ਚਾਰ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਓਪਨਰ ਸ਼ਿਖਰ ਧਵਨ ਦੇ (143) ਦੌੜਾਂ ਦੀ ਸ਼ਾਨਦਾਰ ਸੈਂਕੜੇ ਦੀ ਵਾਪਸੀ ਉਤੇ ਓਪਨਰ ਉਸਮਾਨ ਖਵਾਜਾ (91), ਪੀਟਰ ਹੈਂਡਸਕਾਮਬ (117) ਅਤੇ ਏਸ਼ਟਨ ਟਰਨਰ (ਨਾਬਾਦ 84) ਦੀ ਜਬਰਦਸਤ ਪਾਰੀਆਂ ਨੇ ਪਾਣੀ ਫੇਰ ਦਿੱਤਾ। ਆਸਟਰੇਲੀਆ ਨੇ ਵੱਡੇ ਸਕੋਰ ਵਾਲਾ ਚੌਥਾ ਵਨਡੇ ਚਾਰ ਵਿਕਟਾਂ ਨਾਲ ਜਿੱਤਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 2–2 ਨਾਲ ਬਰਾਬਰੀ ਕਰ ਲਈ। 

 

ਸੀਰੀਜ ਦਾ ਫੈਸਲਾ ਹੁਣ 13 ਮਾਰਚ ਨੂੰ ਦਿੱਲੀ ਵਿਚ ਹੋਣ ਵਾਲੇ ਪੰਜਵੇਂ ਅਤੇ ਆਖਿਰੀ ਮੈਚ ਨਾਲ ਹੋਵੇਗਾ। ਇਸ ਹਾਰ ਦੇ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਖਰਾਬ ਫੀਡਿੰਗ ਦੇ ਨਾਲ ਨਾਲ ਡਿਸੀਜਨ ਰਿਵਿਊ ਸਿਸਟਮ (ਡੀਆਰਐਸ) ਤੋਂ ਵੀ ਖਾਸੇ ਨਾਰਾਜ਼ ਦਿਖਾਈ ਦਿੱਤੇ।

ਮੈਚ ਦੇ ਬਾਅਦ ਵਿਰਾਟ ਕੋਹਲੀ ਨੇ ਕਿਹਾ ਕਿ ਡੀਆਰਐਸ ਉਤੇ ਫੈਸਲਾ ਹੈਰਾਨੀ ਭਰਿਆ ਸੀ, ਇਸ ਵਿਚ ਜਰਾ ਵੀ ਨਿਰੰਤਰਤਾ ਨਹੀਂ ਸੀ। ਉਹ ਹੁਣ ਹਰ ਮੈਚ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਪ੍ਰੇਸ਼ਾਨੀ ਭਰਿਆ ਬਣ ਸਕਦਾ ਹੈ, ਅਸੀਂ ਆਪਣਾ ਸਰਵਸ੍ਰੇਠ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਸ ਆਸਟਰੇਲੀਆ ਟੀਮ ਖਿਲਾਫ ਦੋ ਹੈਰਾਨੀ ਭਰੇ ਮੈਚ ਖੇਡੇ, ਇਸ ਨਾਲ ਨਿਸ਼ਚਿਤ ਰੂਪ ਨਾਲ ਦੁੱਖ ਹੋਇਆ।

 

ਦਰਅਸਲ ਇਸ ਮੈਚ ਵਿਚ ਆਸਟਰੇਲੀਆ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਏਸ਼ਟਨ ਟਰਨਰ ਨੂੰ ਥਰਡ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ।  ਥਰਡ ਅੰਪਾਇਰ ਦੇ ਇਸ ਫੈਸਲੇ ਉਤੇ ਵਿਰਾਟ ਕੋਹਲੀ ਨੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਹੈ। ਵਿਰਾਟ ਕੋਹਲੀ ਨੇ ਕਿਹਾ ਕਿ ਇਸ ਮੈਚ ਵਿਚ ਡੀਆਰਐਸ ਸਭ ਨੂੰ ਹੈਰਾਨ ਕਰ ਦਿੱਤਾ।  ਡੀਆਰਐਸ ਵਿਚ ਗਲਤ ਫੈਸਲਾ ਦੇਣਾ ਹੁਣ  ਹਰ ਮੈਚ ਵਿਚ ਇਕ ਨਵਾਂ ਵਿਸ਼ਾ ਬਣਦਾ ਜਾ ਰਿਹਾ ਹੈ।  ਮੈਨੂੰ ਲੱਗਦਾ ਹੈ ਕਿ ਟਰਨਿੰਗ ਪੁਆਇੰਟ ਉਤੇ ਇਸ ਤਰ੍ਹਾਂ ਦੇ ਗਲਤ ਫੈਸਲਾ ਦੇਣਾ ਸਹੀ ਨਹੀਂ ਹੈ।

 

44ਵੇਂ ਓਵਰ ਵਿਚ 41 ਦੌੜਾਂ ਉਤੇ ਐਕਸ਼ਨ ਟਰਨਰ ਬੱਲੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਥਰਡ ਅੰਪਾਇਰ ਨੇ ਉਨ੍ਹਾਂ ਨੂੰ ਨਾਟ ਆਊਟ ਦਿੱਤਾ ਸੀ।  ਪੰਤ ਨੇ ਵਿਕਟ ਦੇ ਪਿੱਛੇ ਕੈਚ ਲੈਣ ਤੋਂ ਬਾਅਦ ਇਕ ਜ਼ੋਰਦਾਰ ਅਪੀਲ ਕੀਤੀ, ਜਿਸ ਆਨਫਿਲਤ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ। ਇਸ ਤੋਂ ਬਾਅਦ ਕੋਹਲੀ ਨੇ ਰਿਵਿਊ ਦੀ ਅਪੀਲ ਕੀਤੀ ਸੀ। ਤੀਜੇ ਅੰਪਾਇਰ ਨੇ ਵੀ ਅਨ ਫੀਲਦ ਅੰਪਾਇਰ ਦੇ ਫੈਸਲੇ ਨੂੰ ਨਹੀਂ ਬਦਲਿਆ ਅਤੇ ਇਸਦਾ ਨਤੀਜਾ ਭਾਰਤ ਨੂੰ ਮੈਚ ਵਿਚ ਹਾਰ ਗਿਆ। ਵਾਰਟ ਕੋਹਲੀ ਮੈਦਾਨ ਉਤੇ ਵੀ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs australia 4th odi drs not consistent at all says virat kohli after mohali defeat