ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆਈ ਕਪਤਾਨ ਨੇ ਵਿਰਾਟ-ਰੋਹਿਤ ਦੀ ਕੀਤੀ ਸ਼ਲਾਘਾ, ਹਾਰ ਦਾ ਕਾਰਨ ਦੱਸਿਆ

ਬੰਗਲੁਰੂ 'ਚ ਖੇਡੇ ਗਏ ਤੀਜੇ ਅਤੇ ਫੈਸਲਾਕੁੰਨ ਵਨਡੇ ਮੈਚ 'ਚ ਭਾਰਤੀ ਕ੍ਰਿਕਟ ਟੀਮ ਤੋਂ ਹਾਰਨ ਮਗਰੋਂ ਆਸਟ੍ਰੇਲੀਆਈ ਕਪਤਾਨ ਐਰੋਨ ਫਿੰਚ ਨੇ ਭਾਰਤੀ ਟੀਮ ਦੀ ਖੂਬ ਸ਼ਲਾਘਾ ਕੀਤੀ ਹੈ। ਫਿੰਚ ਨੇ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਹੀ ਭਾਰਤੀ ਟੀਮ ਦੀ ਜਿੱਤ ਦਾ ਕਾਰਨ ਦੱਸਿਆ।
 

ਐਮ. ਚਿੰਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਤੀਜੇ ਵਨਡੇ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਵਨਡੇ ਲੜੀ 2-1 ਨਾਲ ਜਿੱਤ ਲਈ। ਮੈਚ ਅਤੇ ਸੀਰੀਜ਼ ਹਾਰਨ ਤੋਂ ਬਾਅਦ ਐਰੋਨ ਫਿੰਚ ਨੇ ਕਿਹਾ, "ਭਾਰਤੀ ਟਾਪ ਆਰਡਰ ਸ਼ਾਨਦਾਰ ਹੈ। ਟੀਮ ਇੰਡੀਆ ਕੋਲ ਵਿਰਾਟ ਹੈ, ਜੋ ਵਨਡੇ ਦੇ ਆਲ ਟਾਈਮ ਮਹਾਨ ਖਿਡਾਰੀ ਹਨ। ਉਨ੍ਹਾਂ ਕੋਲ ਰੋਹਿਤ ਹੈ, ਜੋ ਟਾਪ-5 ਵਨਡੇ ਪਾਰੀਆਂ 'ਚ ਸ਼ਾਮਿਲ ਹੈ। ਭਾਰਤੀ ਲਾਈਨਅੱਪ 'ਚ ਤਜ਼ਰਬੇਕਾਰ ਖਿਡਾਰੀਆਂ ਨੇ ਸ਼ਾਨਦਾਰ ਖੇਡ ਵਿਖਾਇਆ। ਇਹ ਇੱਕ ਸ਼ਾਨਦਾਰ ਟੀਮ ਹੈ।"
 

ਤੀਜੇ ਵਨਡੇ ਮੈਚ 'ਚ ਸਟੀਵ ਸਮਿੱਥ ਨੇ ਆਸਟ੍ਰੇਲੀਆ ਲਈ ਸ਼ਾਨਦਾਰ 131 ਦੌੜਾਂ ਬਣਾਈਆਂ, ਜਿਸ ਨਾਲ ਮਹਿਮਾਨ ਟੀਮ ਨੇ 50 ਓਵਰਾਂ 'ਚ 286 ਦੌੜਾਂ ਬਣਾਈਆਂ। ਫਿੰਚ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀਂ ਕੁਝ ਘੱਟ ਦੌੜਾਂ ਬਣਾਈਆਂ। ਸਾਡੇ ਕੁਝ ਖਿਡਾਰੀ ਅਜੇ ਵੀ ਸਿੱਖ ਰਹੇ ਹਨ। ਮਿਡਲ ਆਰਡਰ ਨੇ ਜ਼ਿਆਦਾ ਕ੍ਰਿਕਟ ਨਹੀਂ ਖੇਡਿਆ ਹੈ। ਇਸ ਲੜੀ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਸਿੱਖਣ ਨੂੰ ਮਿਲੀਆਂ ਹਨ।"
 

ਬੰਗਲੁਰੂ ਦੀ ਪਿੱਚ ਬਾਰੇ ਫਿੰਚ ਨੇ ਕਿਹਾ, "ਜਿਵੇਂ ਅਸੀ ਉਮੀਦ ਕੀਤੀ ਸੀ, ਪਿੱਚ ਉਸ ਤੋਂ ਥੋੜ੍ਹੀ ਹੌਲੀ ਰਹੀ। ਇਹ ਬਹੁਤ ਵਧੀਆ ਵਿਕਟ ਸੀ। ਚਾਰਾਂ ਸਪਿਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs australia aaron finch praises India top order virat kohli rohit sharma after 7 wicket defeat in Bengaluru