ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਆਸਟ੍ਰੇਲੀਆ ਵਿਚਾਲੇ ਪਹਿਲਾ ਵਨਡੇ ਮੈਚ ਅੱਜ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੰਗਲਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਮੈਦਾਨ 'ਤੇ 13 ਸਾਲਾਂ ਬਾਅਦ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।
 

ਇਸ ਮੈਦਾਨ 'ਤੇ ਭਾਰਤ ਅਤੇ ਆਸਟ੍ਰੇਲੀਆ 'ਚ ਹੁਣ ਤਕ ਤਿੰਨ ਮੈਚ ਖੇਡੇ ਜਾ ਚੁੱਕੇ ਹਨ। ਇਸ 'ਚ ਭਾਰਤੀ ਟੀਮ ਸਿਰਫ ਇਕ ਹੀ ਜਿੱਤ ਸਕੀ ਹੈ। ਆਸਟ੍ਰੇਲੀਆ ਨੂੰ ਦੋ ਮੈਚਾਂ 'ਚ ਸਫਲਤਾ ਮਿਲੀ ਹੈ। ਆਖਰੀ ਵਾਰ ਸਾਲ 2007 ਵਿਚ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਸਨ, ਉਦੋਂ ਟੀਮ ਇੰਡੀਆ ਦੋ ਵਿਕਟਾਂ ਨਾਲ ਜੇਤੂ ਰਹੀ ਸੀ। ਇਸ ਤੋਂ ਪਹਿਲਾਂ ਭਾਰਤ ਨੂੰ ਸਾਲ 1996 ਅਤੇ 2003 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
 

ਇਸ ਮੈਦਾਨ 'ਤੇ ਵਿਰਾਟ ਕੋਹਲੀ ਦੀਆਂ ਸਭ ਤੋਂ ਜ਼ਿਆਦਾ ਦੌੜਾਂ ਹਨ। ਉਸ ਨੇ ਚਾਰ ਮੈਚਾਂ ਵਿੱਚ 83.00 ਦੀ ਔਸਤ ਨਾਲ 249 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਇੱਕ ਸੈਂਕੜਾ ਅਤੇ ਅਰਧ ਸੈਂਕੜਾ ਵੀ ਲਗਾਇਆ ਹੈ। ਇਸ ਮਾਮਲੇ 'ਚ ਸ਼ਿਖਰ ਧਵਨ ਦੂਜੇ ਨੰਬਰ 'ਤੇ ਹਨ। ਉਸ ਨੇ ਤਿੰਨ ਮੈਚਾਂ 'ਚ 72 ਦੌੜਾਂ ਬਣਾਈਆਂ ਹਨ। ਕੁਲ ਮਿਲਾ ਕੇ ਸਚਿਨ ਤੇਂਦੁਲਕਰ ਨੇ ਇੱਥੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 11 ਮੈਚਾਂ ਵਿੱਚ 41.36 ਦੀ ਔਸਤ ਨਾਲ 455 ਦੌੜਾਂ ਬਣਾਈਆਂ ਹਨ।
 

ਵਾਨਖੇੜੇ ਸਟੇਡੀਅਮ 'ਚ ਅਜੇ ਤਕ ਕੁਲ 24 ਮੈਚ ਹੋਏ ਹਨ। ਇਸ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 12 ਮੈਚ ਜਿੱਤੇ ਹਨ। ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ 12 ਮੈਚ ਜਿੱਤੇ ਹਨ। ਪਹਿਲੀ ਪਾਰੀ ਦਾ ਔਸਤ 239 ਦੌੜਾਂ ਹੈ। ਦੂਜੀ ਪਾਰੀ ਦਾ ਔਸਤ 205 ਦੌੜਾਂ ਹੈ। ਇਸ ਮੈਦਾਨ 'ਤੇ ਸਰਵਸ੍ਰੇਸ਼ਠ ਟੋਟਲ 438 ਦੌੜਾਂ ਹੈ ਜੋ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ ਸੀ। ਸਭ ਤੋਂ ਘੱਟ ਟੋਟਲ 115 ਦੌੜਾਂ ਹਨ ਜੋ ਕਿ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਖੇਡਿਆ ਗਿਆ ਸੀ। ਮੈਚ ਦੁਪਹਿਰ 1.30 ਵਜੇ ਤੋਂ ਸ਼ੁਰੂ ਹੋਵੇਗਾ।
 

ਦੋਵੇਂ ਟੀਮਾਂ :
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਹਿਲ, ਸ਼ਿਖਰ ਧਵਨ, ਸ਼ਿਵਮ ਦੂਬੇ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਕੇਦਾਰ ਜਾਧਵ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਲੋਕੇਸ਼ ਰਾਹੁਲ, ਨਵਦੀਪ ਸੈਣੀ, ਮੁਹੰਮਦ ਸ਼ਮੀ, ਸ਼ਰਦੂਲ ਠਾਕੁਰ ਅਤੇ ਕੁਲਦੀਪ ਯਾਦਵ।

 

ਆਸਟ੍ਰੇਲੀਆ : ਐਰੋਨ ਫਿੰਚ (ਕਪਤਾਨ), ਐਲੈਕਸ ਕੈਰੀ (ਵਿਕਟਕੀਪਰ), ਪੈਟ ਕਮਿੰਸ, ਐਸ਼ਟਨ ਐਗਰ, ਪੀਟਰ ਹੈਂਡਸਕੋਂਬ, ਜੋਸ਼ ਹੇਜ਼ਲਵੁੱਡ, ਮਾਰਨਸ ਲਾਬੂਸ਼ੇਨ, ਕੇਨ ਰਿਚਰਡਸਨ, ਡੀ ਆਰਸੀ ਸ਼ੌਰਟ, ਸਟੀਵ ਸਮਿਥ, ਮਿਸ਼ੇਲ ਸਟਾਰਕ, ਐਸ਼ਟਨ ਟਰਨਰ, ਡੇਵਿਡ ਵਾਰਨਰ ਅਤੇ ਐਡਮ ਜੈਂਪਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs Australia first ODI match today