ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਹੋ ਰਿਹੈ ਆਸਟ੍ਰੇਲੀਆ ਵਿਰੁੱਧ ਇੱਕ ਦਿਨਾ ਫ਼ੈਸਲਾਕੁੰਨ ਕ੍ਰਿਕੇਟ ਮੈਚ

ਦਿੱਲੀ ’ਚ ਹੋ ਰਿਹੈ ਆਸਟ੍ਰੇਲੀਆ ਵਿਰੁੱਧ ਇੱਕ ਦਿਨਾ ਫ਼ੈਸਲਾਕੁੰਨ ਕ੍ਰਿਕੇਟ ਮੈਚ

ਭਾਰਤ ਤੇ ਆਸਟ੍ਰੇਲੀਆ ਵਿਚਾਲੇ 5ਵਾਂ ਇੱਕ–ਦਿਨਾ ਫ਼ੈਸਲਾਕੁੰਨ ਮੈਚ ਅੱਜ ਨਵੀਂ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਲਿਆ ਹੈ। ਭਾਰਤ ਤੇ ਆਸਟ੍ਰੇਲੀਆ ਨੇ ਪਲੇਇੰਗ ਇਲੈਵਨ ਵਿੱਚ ਦੋ–ਦੋ ਤਬਦੀਲੀਆਂ ਕੀਤੀਆਂ ਹਨ।

 

 

ਆਸਟ੍ਰੇਲੀਆ ਨੂੰ ਪਹਿਲਾ ਝਟਕਾ 2:34 ਵਜੇ ਲੱਗਾ, ਜਦੋਂ 14ਵੇਂ ਓਵਰ ਦੀ ਤੀਜੀ ਗੇਂਦ ਉੱਤੇ ਰਵਿੰਦਰ ਜਡੇਜਾ ਨੇ ਕਪਤਾਨ ਐਰਨ ਫ਼ਿੰਚ ਨੂੰ ਬੋਲਡ ਕਰ ਦਿੱਤਾ। ਫ਼ਿੰਚ 27 ਦੌੜਾਂ ਬਣਾ ਕੇ ਆਊਟ ਹੋਏ। ਆਸਟ੍ਰੇਲੀਆ ਦਾ ਸਕੋਰ 76 ਦੌੜਾਂ ਇੱਕ ਵਿਕੇਟ ਦੇ ਨੁਕਸਾਨ ਉੱਤੇ ਹੈ।

 

 

ਉਸਮਾਨ ਖ਼ਵਾਜਾ 48 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਹਨ, ਪੀਟਰ ਹੈਂਡਸਕੌਂਬ ਆਏ ਹਨ, ਉਨ੍ਹਾਂ ਦਾ ਸਾਥ ਦੇਣ ਲਈ।

 

 

ਦਿੱਲੀ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਆਸਟ੍ਰੇਲੀਆ ਵਿਰੁੱਧ ਵਨ–ਡੇਅ ਮੈਚਾਂ ਦੀ ਗੱਲ ਕਰੀਏ, ਤਾਂ ਇਸ ਮੈਦਾਨ ਉੱਤੇ ਦੋਵੇਂ ਟੀਮਾਂ ਵਿਚਾਲੇ ਚਾਰ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ  ਤਿੰਨ ਭਾਰਤ ਨੇ ਜਿੱਤੇ ਹਨ, ਜਦ ਕਿ ਇੱਕ ਵਿੱਚ ਆਸਟ੍ਰੇਲੀਆ ਨੂੰ ਜਿੱਤ ਹਾਸਲ ਹੋਈ ਹੈ। ਭਾਰਤ ਨੇ ਮੌਜੂਦਾ ਲੜੀ ਦੇ ਪਹਿਲੇ ਦੋ ਮੈਚ ਜਿੱਤੇ ਪਰ ਆਸਟ੍ਰੇਲੀਆ ਨੇ ਰਾਂਚੀ ਤੇ ਮੋਹਾਲੀ ਇੱਕ–ਦਿਨਾ ਜਿੱਤ ਕੇ ਲੀੜੀ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ 2–2 ਬਰਾਬਰੀ ਹਾਸਲ ਕਰ ਲਈ।

 

 

ਭਾਰਤ ਲਈ ਇਹ ਮੈਚ ਇਸ ਲਈ ਵੀ ਅਹਿਮ ਹੈ ਕਿਉਂਕਿ ਵਿਸ਼ਵ ਕੱਪ ਤੋਂ ਪਹਿਲਾਂ ਇਹ ਭਾਰਤ ਦਾ ਆਖ਼ਰੀ ਇੱਕ–ਦਿਨਾ ਮੈਚ ਹੈ। ਇਸ ਤੋਂ ਬਾਅਦ ਟੀਮ ਇੰਡੀਆ ਦੇ ਕ੍ਰਿਕੇਟਰ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਰੁੱਝ ਜਾਣਗੇ; ਜਦ ਕਿ ਆਸਟ੍ਰੇਲੀਆ ਨੇ ਭਾਰਤ ਤੋਂ ਬਾਅਦ ਪਾਕਿਸਤਾਨ ਵਿਰੁੱਧ ਵਨ–ਡੇਅ ਸੀਰੀਜ਼ ਖੇਡਣੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India Vs Australia One day Cricket Match in Delhi