ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਆਸਟ੍ਰੇਲੀਆ ਵਿਚਕਾਰ ਦੂਜਾ ਵਨਡੇ ਮੈਚ ਅੱਜ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਗੁਜਰਾਤ ਦੇ ਰਾਜਕੋਟ ਸਟੇਡੀਅਮ 'ਚ ਖੇਡਿਆ ਜਾਵੇਗਾ। ਲੜੀ ਦੀ ਸ਼ੁਰੂਆਤ ਭਾਰਤ ਲਈ ਵਧੀਆ ਨਹੀਂ ਰਹੀ ਅਤੇ ਪਹਿਲੇ ਮੈਚ 'ਚ ਭਾਰਤੀ ਟੀਮ ਨੂੰ ਆਸਟ੍ਰੇਲੀਆ ਵਿਰੁੱਧ 10 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ। ਇਸ ਹਾਲਤ 'ਚ ਟੀਮ ਲਈ ਦੂਜਾ ਮੈਚ ਕਰੋ ਜਾਂ ਮਰੋ ਵਾਲਾ ਹੋ ਗਿਆ ਹੈ। ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ।
 

 

ਪਹਿਲੇ ਮੈਚ 'ਚ ਬੱਲੇਬਾਜ਼ੀ ਕਰਨ ਲਈ ਚੌਥੇ ਨੰਬਰ 'ਤੇ ਆਉਣ ਦਾ ਫੈਸਲਾ ਭਾਰਤੀ ਕਪਤਾਨ ਵਿਰਾਟ ਕੋਹਲੀ ਲਈ ਗਲਤ ਸਾਬਿਤ ਹੋਇਆ ਸੀ। ਅੱਜ ਦੇ ਮੈਚ 'ਚ ਉਹ ਤੀਜੇ ਨੰਬਰ 'ਤੇ ਹੀ ਬੱਲੇਬਾਜ਼ੀ ਕਰਨਗੇ। ਜ਼ਖਮੀ ਰਿਸ਼ਭ ਪੰਤ ਦੇ ਟੀਮ 'ਚੋਂ ਬਾਹਰ ਹੋਣ ਕਾਰਨ ਕੇ.ਐਲ. ਰਾਹੁਲ ਵਿਕਟਕੀਪਿੰਗ ਕਰਨਗੇ।। ਪਿਛਲੇ ਮੈਚ ਦੀ ਤਰ੍ਹਾਂ ਰੋਹਿਤ ਅਤੇ ਧਵਨ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਚੌਥੇ ਨੰਬਰ 'ਤੇ ਰਾਹੁਲ ਜਾਂ ਸ਼੍ਰੇਅਸ ਅਇਅਰ ਦੋਹਾਂ 'ਚੋਂ ਇੱਕ ਦੀ ਚੋਣ ਹੋਵੇਗੀ।
 

ਪੰਤ ਦੀ ਗੈਰ-ਮੌਜੂਦਗੀ 'ਚ ਕਰਨਾਟਕ ਦੇ ਬੱਲੇਬਾਜ਼ ਮਨੀਸ਼ ਪਾਂਡੇ ਨੂੰ ਥਾਂ ਮਿਲ ਸਕਦੀ ਹੈ। ਉਸ ਨੇ ਪੁਣੇ 'ਚ ਸ਼੍ਰੀਲੰਕਾ ਵਿਰੁੱਧ ਤੀਜੇ ਵਨਡੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਹ ਵੀ ਵੇਖਣਾ ਹੋਵੇਗਾ ਕਿ ਤਜ਼ਰਬੇਕਾਰ ਕੇਦਾਰ ਜਾਧਵ ਅਤੇ ਨੌਜਵਾਨ ਸ਼ਿਵਮ ਦੂਬੇ 'ਚੋਂ ਕਿਸ ਨੂੰ ਥਾਂ ਮਿਲਦੀ ਹੈ। ਵਿਰਾਟ ਕੋਹਲੀ ਭਾਰਤੀ ਧਰਤੀ 'ਤੇ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਤੋਂ ਇੱਕ ਕਦਮ ਪਿੱਛੇ ਹਨ।
 

ਮੇਜ਼ਬਾਨ ਭਾਰਤ ਦਾ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਵਨਡੇ ਕ੍ਰਿਕਟ 'ਚ ਬਹੁਤ ਖਰਾਬ ਰਿਕਾਰਡ ਹੈ, ਕਿਉਂਕਿ ਇਸ ਮੈਦਾਨ 'ਚ ਖੇਡੇ ਗਏ ਦੋ ਮੁਕਾਬਲਿਆਂ 'ਚ ਭਾਰਤ ਨੂੰ ਹਾਰ ਮਿਲੀ ਹੈ। ਇਸ ਮੈਦਾਨ 'ਤੇ ਭਾਰਤ ਨੇ ਆਪਣਾ ਪਹਿਲਾ ਵਨਡੇ ਮੈਚ 11 ਜਨਵਰੀ 2013 ਨੂੰ ਇੰਗਲੈਂਡ ਵਿਰੁੱਧ ਖੇਡਿਆ ਸੀ, ਜਿਸ 'ਚ 9 ਦੌੜਾਂ ਨਾਲ ਹਾਰ ਮਿਲੀ ਸੀ। ਫਿਰ 18 ਅਕਤੂਬਰ 2015 ਨੂੰ ਦੱਖਣੀ ਅਫਰੀਕਾ ਦੇ ਵਿਰੁੱਧ ਟੀਮ ਇੰਡੀਆ ਇਸੇ ਮੈਦਾਨ 'ਤੇ 18 ਦੌੜਾਂ ਨਾਲ ਹਾਰ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs australia rajkot stadium team india record saurashtra cricket association stadium