ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs BAN, 2nd T20: ਭਾਰਤ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਸ਼ੀਰੀਜ਼ 1-1 ਨਾਲ ਬਰਾਬਰ

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ -20 ਸੀਰੀਜ਼ ਦਾ ਦੂਜਾ ਮੈਚ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਗਿਆ। 

 

 

 

ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਭਾਰਤ ਅਤੇ ਬੰਗਲਾਦੇਸ਼ ਦੀਆਂ ਦੋਵੇਂ ਟੀਮਾਂ ਨੇ ਇਸ ਮੈਚ ਲਈ ਆਪਣੇ ਪਲੇਅ ਇਲੈਵਨ ਨੂੰ ਨਹੀਂ ਬਦਲਿਆ।

 

 

ਬੰਗਲਾਦੇਸ਼ ਦੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ 153 ਦੌੜਾਂ ਦੇ ਜਵਾਬ ਵਿੱਚ ਭਾਰਤ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਭਾਰਤ ਦੇ ਟੀਚੇ ਦਾ ਪਿੱਛਾ ਕਰਦੇ ਹੋਏ 15.4 ਓਵਰਾਂ ‘ਚ 2 ਵਿਕਟਾਂ ਉੱਤੇ 154 ਦੌੜਾਂ ਬਣਾਈਆਂ। 


ਇਸ ਤੋਂ ਪਹਿਲਾਂ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਦਿਵਾਈ। ਦੋਵੇਂ ਬੱਲੇਬਾਜ਼ ਟੀਮ ਇੰਡੀਆ ਦੇ ਸਕੋਰ 100 ਤੋਂ ਪਾਰ ਲੈ ਗਏ। 10.5 ਓਵਰਾਂ ਵਿੱਚ ਭਾਰਤ ਨੂੰ ਪਹਿਲਾ ਝਟਕਾ ਸ਼ਿਖਰ ਧਵਨ (31) ਦੇ ਰੂਪ ਵਿੱਚ ਲੱਗਾ। ਧਵਨ ਨੂੰ ਅਮੀਨੁਲ ਇਸਲਾਮ ਨੇ ਆਪਣਾ ਸ਼ਿਕਾਰ ਬਣਾਇਆ। ਧਵਨ ਅਤੇ ਰੋਹਿਤ ਨੇ ਪਹਿਲੀ ਵਿਕਟ ਲਈ 118 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਰੋਹਿਤ ਨੇ ਸ਼ਾਨਦਾਰ 85 ਦੌੜਾਂ ਦੀ ਪਾਰੀ ਖੇਡੀ ਪਰ ਉਹ ਸੈਂਕੜੇ ਤੋਂ ਖੁੰਝ ਗਏ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs bangladesh ind vs ban 2nd t20i live cricket score and full match scorecard match updates from Saurashtra Cricket Association Stadium Rajkot