ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsBAN, Day-Night Test, Day-2: ਇਸ਼ਾਂਤ ਨੇ ਲਈਆਂ ਚਾਰ ਵਿਕਟਾਂ, ਭਾਰਤ ਨੂੰ ਜਿੱਤ ਲਈ 4 ਵਿਕਟਾਂ ਦੀ ਲੋੜ

1 / 2INDvsBAN, Day-Night Test, Day-2: ਇਸ਼ਾਂਤ ਨੇ ਦੂਜੀ ਪਾਰੀ ਦੇ ਪਹਿਲੇ ਹੀ ਓਵਰ 'ਚ ਲਈ ਵਿਕਟ

2 / 2INDvsBAN, Day-Night Test, Day-2: ਇਸ਼ਾਂਤ ਨੇ ਦੂਜੀ ਪਾਰੀ ਦੇ ਪਹਿਲੇ ਹੀ ਓਵਰ 'ਚ ਲਈ ਵਿਕਟ

PreviousNext

ਕੋਲਕਾਤਾ ਟੈਸਟ ਦੇ ਦੂਜੇ ਦਿਨ ਦੇ ਅੰਤ ਤੱਕ ਬੰਗਲਾਦੇਸ਼ ਦੀ ਟੀਮ ਨੇ ਛੇ ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਬਣਾ ਲਈਆਂ ਹਨ। ਮੁਸ਼ਫਿਕੁਰ ਅਜੇਤੂ ਪਰਤ ਗਏ, ਪਰ ਦਿਨ ਦੀ ਆਖ਼ਰੀ ਗੇਂਦ ਉੱਤੇ ਉਮੇਸ਼ ਯਾਦਵ ਨੇ ਤੈਜੁਲ ਇਸਲਾਮ ਨੂੰ ਪਵੇਲੀਅਨ ਦਾ ਰਸਤਾ ਦਿਖਾਇਆ। ਇਸ਼ਾਂਤ ਨੇ ਦੂਜੀ ਪਾਰੀ ਵਿੱਚ ਚਾਰ ਅਤੇ ਉਮੇਸ਼ ਯਾਦਵ ਨੇ ਦੋ ਵਿਕਟਾਂ ਲਈਆਂ।

 

ਡੇਅ ਨਾਈਟ ਟੈਸਟ ਦੇ ਦੂਜੇ ਦਿਨ, ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ 9 ਵਿਕਟਾਂ 'ਤੇ 347 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ। ਕਪਤਾਨ ਵਿਰਾਟ ਕੋਹਲੀ (136) ਨੇ ਸ਼ਾਨਦਾਰ ਸੈਂਕੜਾ ਮਾਰਿਆ ਅਤੇ ਗੁਲਾਬੀ ਗੇਂਦ ਨਾਲ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ।

 

ਭਾਰਤੀ ਟੀਮ ਨੇ ਬੰਗਲਾਦੇਸ਼ ਵਿਰੁਧ ਆਪਣੇ ਪਹਿਲੇ ਡੇ-ਨਾਈਟ ਟੈਸਟ ਦੀ ਪਹਿਲੀ ਪਾਰੀ 9 ਵਿਕਟਾਂ ਉੱਤੇ 347 ਦੌੜਾਂ ਬਣਾ ਕੇ ਐਲਾਨ ਦਿੱਤੀ ਹੈ। ਕੋਲਕਾਤਾ ਦੇ ਇਡਨ ਗਾਰਡਨਜ਼ ਵਿੱਚ ਖੇਡੇ ਜਾ ਰਹੇ ਮੈਚ ਵਿੱਚ ਬੰਗਲਾਦੇਸ਼ ਟੀਮ ਨੇ ਪਹਿਲੀ ਪਾਰ ਵਿੱਚ 106 ਦੌੜਾਂ ਬਣਾਈਆਂ ਸਨ। 

 

ਇਸ਼ਾਂਤ ਸ਼ਰਮਾ ਦਾ ਇਸ ਮੈਚ ਵਿੱਚ ਕਹਿਰ ਜਾਰੀ ਰਿਹਾ। ਉਸ ਨੇ ਇਸ ਵਾਰ ਇਮਰੂਲ ਕਾਯੇਲ ਨੂੰ ਕਤਪਾਨ ਵਿਰਾਟ ਕੋਹਲੀ ਦੇ ਹੱਥੋਂ ਕੈਚ ਆਊਟ ਕਰਵਾ ਕੇ ਬੰਗਲਾਦੇਸ਼ ਨੂੰ ਚੌਥਾ ਝਟਕਾ ਦਿੱਤਾ। ਇਸ ਸਮੇਂ ਬੰਗਲਾਦੇਸ਼ ਦਾ ਸਕੋਰ 20-4 ਸੀ। 

 

ਬੰਗਲਾਦੇਸ਼, ਭਾਰਤੀ ਟੀਮ ਤੋਂ ਪਹਿਲੀ ਪਾਰੀ ਵਿੱਚ 241 ਦੌੜਾਂ ਨਾਲ ਪਿੱਛੇ ਹੈ। ਭਾਰਤ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਪਹਿਲੀ ਪਾਰੀ ਦੀ ਤਰ੍ਹਾਂ ਦੂਜੀ ਪਾਰੀ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਸ਼ਾਦਮਾਨ ਇਸਲਾਮ ਨੂੰ ਪਹਿਲੇ ਹੀ ਓਵਰ ਵਿੱਚ ਪਵੇਲੀਅਨ ਭੇਜ ਦਿੱਤਾ। 

 

ਇਸ ਤੋਂ ਪਹਿਲਾਂ ਭਾਰਤ ਨੇ 241 ਦੌੜਾਂ ਦਾ ਵਾਧਾ ਬਣਾ ਲਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 136 ਦੌੜਾਂ ਦੀ ਪਾਰੀ ਖੇ਼ਡਦੇ ਹੋਏ ਟੈਸਟ ਕਰੀਅਰ ਦਾ 27ਵਾਂ ਅਤੇ ਡੇ-ਨਾਈਟ ਮੈਚ ਵਿੱਚ ਆਪਣਾ ਪਹਿਲਾ ਸੈਂਕੜਾ ਲਾਇਆ। ਬੰਗਲਾਦੇਸ਼ ਵੱਲੋਂ ਅਲ ਅਮੀਨ ਹੁਸੈਨ ਅਤੇ ਇਬਾਦਤ ਹੁਸੈਨ ਨੇ 3-3 ਵਿਕਟਾਂ ਲਈਆਂ ਜਦਕਿ ਅਬੂ ਜਾਯੇਦ ਨੂੰ ਦੋ ਸਫ਼ਲਤਾ ਮਿਲੀਆਂ।


ਡੇ-ਨਾਈਟ ਟੈਸਟ ਵਿੱਚ ਕੋਹਲੀ ਦਾ ਪਹਿਲਾ ਸੈਂਕੜਾ

ਕੋਹਲੀ ਪਿੰਕ ਗੇਂਦ ਨਾਲ ਡੇ-ਨਾਈਟ ਟੈਸਟ ਵਿੱਚ ਸੈਂਕੜਾ ਲਾਉਣ ਵਾਲੇ ਵਿਸ਼ਵ ਦੇ 16ਵੇਂ ਅਤੇ ਬਤੌਰ ਕਪਤਾਨ 5ਵੇਂ ਬਾਲੇਬਾਜ਼ ਹਨ। ਪਾਕਿਸਤਾਨ ਦੇ ਅਜਹਰ ਅਲੀ ਨੇ ਡੇ-ਨਾਈਟ ਟੈਸਟ ਇਤਿਹਾਸ ਦਾ ਪਹਿਲਾ ਸੈਂਕੜਾ ਲਾਇਆ ਸੀ। ਉਨ੍ਹਾਂ ਨੇ ਅਕਤੂਬਰ 2016 ਵਿੱਚ ਵੈਸਟਇੰਡੀਜ ਵਿਰੁਧ 302 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਪਿੰਕ ਗੇਂਦ ਟੈਸਟ ਵਿੱਚ ਸਿਰਫ ਪਾਕਿਸਤਾਨ ਦੇ ਅਸਦ ਸ਼ਫੀਕ ਨੇ ਦੋ ਸੈਂਕੜੇ ਲਾਏ ਹਨ।
 

  • ਭਾਰਤ ਨੇ ਪਹਿਲੀ ਪਾਰੀ 347/9 ਦੇ ਸਕੋਰ 'ਤੇ ਐਲਾਨੀ, ਬੰਗਲਾਦੇਸ਼ ਵਿਰੁਧ 241 ਦੌੜਾਂ ਦਾ ਵਾਧਾ
  • ਵਿਰਾਟ ਕੋਹਲੀ ਨੇ ਟੈਸਟ ਕਰੀਅਰ ਦਾ 27ਵਾਂ ਸੈਂਕੜਾ ਲਾਇਆ, ਡੇ-ਨਾਈਟ ਮੈਚ 'ਚ ਜਿਹਾ ਕਰਨ ਵਾਲੇ ਦੁਨੀਆਂ ਦੇ 16ਵੇਂ ਬੱਲੇਬਾਜ਼ ਬਣੇ
  • ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 106 ਦੌੜਾਂ 'ਤੇ ਆਲਆਊਂਟ, ਇਸ਼ਾਂਤ ਸ਼ਰਮਾ ਨੇ 10ਵੀਂ  ਵਾਰ 5 ਵਿਕਟ ਲਏ
  • ਅਜਿੰਕਿਆ ਰਹਾਣੇ 51, ਚੇਤੇਸ਼ਵਰ ਪੁਜਾਰਾ 55, ਮਯੰਕ ਅਗਰਵਾਲ 14 ਅਤੇ ਰੋਹਿਤ ਸ਼ਰਮਾ 21 ਦੌੜਾਂ ਬਣਾ ਕੇ ਆਊਟ
  • ਬੰਗਲਾਦੇਸ਼ ਦੇ ਅਲ ਅਮੀਨ ਅਤੇ ਇਬਾਦਤ ਹੁਸੈਨ ਨੇ 3-3 ਵਿਕਟਾਂ ਲਈਆਂ ਜਦਕਿ ਅਬੂ ਜਾਯੇਦ ਨੂੰ ਮਿਲੀਆਂ ਦੋ ਵਿਕਟਾਂ
  •  
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs bangladesh live cricket score ind vs ban live pink ball test match update from eden gardens kolkata 2nd test match day 2 full scorecard and match updates