ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੂੰ ਲੱਗਾ ਦੂਜਾ ਝਟਕਾ, ਰੋਹਿਤ 21 ਦੌੜਾਂ ਬਣਾ ਕੇ ਆਊਟ

kolkata 2nd test match day 1 : ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਕੋਲਕਾਤਾ ਦੇ ਈਡਨ ਗਾਰਡਨਸ ਸਟੇਡੀਅਮ ਵਿੱਚ ਇਤਿਹਾਸਕ ਡੇ-ਨਾਈਟ ਟੈਸਟ ਮੌਚ ਖੇਡਿਆ ਜਾ ਰਿਹਾ ਹੈ। ਟੈਸਟ ਮੈਚ ਦੇ ਪਹਿਲੇ ਹੀ ਦਿਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ੀ ਪਾਰੀ ਸਿਰਫ 106 ਦੌੜਾਂ ਉੱਤੇ ਹੀ ਆਊਟ ਹੋ ਗਈ। 

 

ਜਵਾਬ ਵਿੱਚ ਭਾਰਤੀ ਬੱਲਬਾਜ਼ੀ ਸ਼ੁਰੂ ਹੋ ਚੁੱਕੀ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤ ਨੇ 15.2 ਓਵਰਾਂ ਤੋਂ ਬਾਅਦ 2 ਵਿਕਟ ਨੁਕਸਾਨਾਂ 'ਤੇ 60 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ (9) ਅਤੇ ਚੇਤੇਸ਼ਵਰ ਪੁਜਾਰਾ (16) ਉੱਤੇ ਮੌਜੂਦ ਹਨ।

 

ਭਾਰਤੀ ਤੇਜ਼ ਗੇਂਦਬਾਜ਼ਾਂ ਵਿੱਚ ਇਸ਼ਾਂਤ ਸ਼ਰਮਾ ਨੇ 5, ਉਮੇਸ਼ ਯਾਦਵ ਨੇ ਤਿੰਨ ਅਤੇ ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ। ਬੰਗਲਾਦੇਸ਼ ਤੋਂ ਸਿਰਫ ਤਿੰਨ ਬੱਲੇਬਾਜ਼ ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ। ਸ਼ਾਦਮਾਨ ਇਸਲਾਮ ਨੇ 29 ਦੌੜਾਂ ਦਾ ਪਾਰੀ ਖੇਡੀ, ਜਦਕਿ ਲਿਟਨ ਦਾਸ 24 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋਏ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs bangladesh live cricket scorecard ind vs ban live match update from eden gardens