ਇੰਗਲੈਂਡ ਖ਼ਿਲਾਫ਼ ਲੜੀ ਵਿਚ 0-2 ਨਾਲ ਪਛੜ ਰਹੀ ਭਾਰਤੀ ਟੀਮ ਨੇ ਨਟਿੰਘਮ 'ਚ ਹੋ ਰਹੇ ਤੀਜੇ ਟੈਸਟ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਕਪਤਾਨ ਕੋਹਲੀ ਅਤੇ ਉਪ ਕਪਤਾਨ ਰਹਾਣੇ ਦੇ ਦਮ 'ਤੇ ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਦੇ ਨੁਕਸਾਨ' ਤੇ 307 ਦੌੜਾਂ ਬਣਾਈਆਂ। ਐਤਵਾਰ ਨੂੰ ਭਾਰਤੀ ਬੱਲੇਬਾਜ਼ ਵੱਡੇ ਸਕੋਰ ਤੱਕ ਪਾਰੀ ਲੈ ਕੇ ਜਾਣ ਦੇ ਇਰਾਦੇ ਨਾਲ ਉੱਤਰਣਗੇ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 22 ਦੌੜਾਂ ਨਾਲ ਕਰੀਜ਼ 'ਤੇ ਮੌਜੂਦ ਹਨ। ਦਿਨੇਸ਼ ਕਾਰਤਿਕ ਦੀ ਥਾਂ ਟੀਮ 'ਚ ਲਏ ਗਏ ਪੰਤ ਕੋਲ ਪਹਿਲੇ ਮੈਚ ਵਿਚ ਹੀ ਕੁਝ ਖ਼ਾਸ ਕਰਕੇ ਦਿਖਾਉਣ ਦਾ ਮੌਕਾ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 97 ਦੌੜਾਂ ਬਣਾਈਆਂ ਅਤੇ ਉਹ ਆਪਣੇ 23 ਵੇਂ ਸੈਂਕੜੇ 'ਤੋਂ ਖੁੰਝ ਗਏ। ਦੂਜੇ ਪਾਸੇ ਅਜਿੰਕਿਆ ਰਹਾਣੇ ਵੀ 81 ਦੌੜਾਂ ਦੇ ਸਕੋਰ 'ਤੇ ਆਊਟ ਹੋ ਗਏ। ਅੱਜ ਦੂਜੇ ਦਿਨ ਭਾਰਤੀ ਬੱਲੇਬਾਜ਼ਾਂ ਨੂੰ ਪਹਿਲਾ ਘੰਟਾ ਧਿਆਨ ਨਾਲ ਖੇਡਣਾ ਪਵੇਗਾ।
ਇੰਗਲੈਂਡ ਲਈ ਤਿੰਨ ਵਿਕਟਾਂ ਲੈ ਕੇ ਕ੍ਰਿਸ ਵੋਕੇਸ ਸਭ ਤੋਂ ਘਾਤਕ ਸਾਬਤ ਹੋਏ ਹਨ। ਐਂਡਰਸਨ, ਬਰਾਡ ਅਤੇ ਰਾਸ਼ਿਦ ਦੇ ਨਾਮ ਇਕ-ਇਕ ਵਿਕਟ ਹੈ। ਇਹ ਉਮੀਦ ਹੈ ਕਿ ਦੂਜੇ ਦਿਨ ਸਪਿਨ ਗੇਂਦਬਾਜ਼ਾਂ ਨੂੰ ਕੁਝ ਸਹਾਇਤਾ ਮਿਲੇਗੀ। ਪਰ ਭਾਰਤੀ ਟੀਮ ਨੂੰ ਹਮੇਸ਼ਾ ਵਾਂਗ ਤੇਜ਼ ਗੇਂਦਬਾਜ਼ਾਂ ਤੋਂ ਵਧੇਰੇ ਚੌਕਸ ਰਹਿਣ ਦੀ ਲੋੜ ਹੈ।
ਇਸ ਮੈਚ ਦੇ ਲਾਈਵ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ...