ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2nd T20I : ਭਲਕੇ ਮੈਚ 'ਚ ਇਸ ਭਾਰਤੀ ਖਿਡਾਰੀ ਨੂੰ ਮਿਲ ਸਕਦੈ ਮੌਕਾ

ਭਾਰਤੀ ਕ੍ਰਿਕਟ ਟੀਮ ਐਤਵਾਰ (26 ਜਨਵਰੀ) ਨੂੰ ਹੋਣ ਵਾਲੇ ਦੂਜੇ ਟੀ20 ਮੈਚ 'ਚ ਨਿਊਜ਼ੀਲੈਂਡ ਨਾਲ ਆਕਲੈਂਡ ਦੇ ਕ੍ਰਿਕਟ ਮੈਦਾਨ 'ਤੇ ਭਿੜੇਗੀ। ਹਾਲਾਂਕਿ ਭਾਰਤੀ ਟੀਮ 'ਚ ਬਦਲਾਅ ਦੀ ਸੰਭਾਵਨਾ ਘੱਟ ਹੈ ਪਰ ਗੇਂਦਬਾਜ਼ੀ ਵਿਭਾਗ 'ਚ ਕੁਝ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਦੂਜੇ ਟੀ20 ਮੈਜ 'ਚ ਸ਼ਾਰਦੁਲ ਠਾਕੁਰ ਦੀ ਥਾਂ ਨਵਦੀਪ ਸੈਣੀ ਨੂੰ ਟੀਮ 'ਚ ਸਾਮਿਲ ਕੀਤਾ ਜਾ ਸਕਦਾ ਹੈ। ਹਾਲਾਂਕਿ ਸੈਣੀ ਆਪਣੀ ਤੇਜ਼ ਗਤੀ ਕਾਰਨ ਇਸ ਛੋਟੇ ਮੈਦਾਨ 'ਤੇ ਵਾਧੂ ਦੌੜਾਂ ਲੁਟਾ ਸਕਦੇ ਹਨ।
 

ਬੱਲੇਬਾਜ਼ੀ ਲਾਈਨਅਪ 'ਚ ਕਪਤਾਨ ਵਿਰਾਟ ਕੋਹਲੀ ਕੋਈ ਬਦਲਾਅ ਨਹੀਂ ਕਰਨਗੇ, ਕਿਉਂਕਿ ਉਹ ਪਿਛਲੇ ਮੈਚ 'ਚ ਮਿਡਲ ਆਰਡਰ ਦੀ ਬੱਲੇਬਾਜ਼ੀ ਤੋਂ ਸੰਤੁਸ਼ਟ ਹਨ। ਸ਼੍ਰੇਅਸ ਅਈਅਰ ਨੇ 29 ਗੇਂਦਾਂ 'ਚ ਅਜੇਤੂ 58 ਦੌੜਾਂ ਦੀ ਮੈਚ ਜਿਤਾਉ ਪਾਰੀ ਖੇਡੀ ਸੀ।
 

ਆਕਲੈਂਡ 'ਚ ਖੇਡੇ ਗਏ ਪਹਿਲੇ ਮੈਚ 'ਚ 204 ਦੌੜਾਂ ਦਾ ਟੀਚਾ ਹਾਸਲ ਕਰਨ ਤੋਂ ਬਾਅਦ ਭਾਰਤ ਨੇ 5 ਮੈਚਾਂ ਦੀ ਲੜੀ 'ਚ 1-0 ਦੀ ਲੀਡ ਹਾਸਲ ਕਰ ਲਈ ਹੈ। 
 

ਭਾਰਤੀ ਪਾਰੀ ਦੀ ਸ਼ੁਰੂਆਤ ਇੱਕ ਵਾਰ ਫਿਰ ਰੋਹਿਤ ਸ਼ਰਮਾ ਅਤੇ ਕੇ.ਐਲ. ਰਾਹੁਲ ਦੀ ਜੋੜੀ ਕਰੇਗੀ। ਪਿਛਲੇ ਮੈਚ 'ਚ ਦੋਵੇਂ ਬੱਲੇਬਾਜ਼ਾਂ ਨੇ ਟੀਮ ਲਈ ਚੰਗੀ ਸ਼ੁਰੂਆਤ ਕੀਤੀ ਸੀ। ਰਾਹੁਲ ਇਸ ਮੈਚ 'ਚ ਸਲਾਮੀ ਬੱਲੇਬਾਜ਼ ਦੇ ਨਾਲ-ਨਾਲ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਉਣਗੇ।
 

ਟੀਮ ਦੇ ਮਿਡਲ ਆਰਡਰ 'ਚ ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਇੱਕ ਵਾਰ ਫਿਰ ਕਪਤਾਨ ਵਿਰਾਟ ਕੋਹਲੀ ਦੇ ਨਾਲ ਨਜ਼ਰ ਆਉਣਗੇ। ਪਿਛਲੇ ਮੈਚ 'ਚ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਮਨੀਸ਼ ਪਾਂਡੇ ਨੇ ਟੀਮ ਨੂੰ ਜਿੱਤ ਦਿਵਾਈ ਸੀ।
 

ਰਵਿੰਦਰ ਜਡੇਜਾ ਅਤੇ ਸ਼ਿਵਮ ਦੂਬੇ ਆਲਰਾਊਂਡਰ ਵਜੋਂ ਨਜ਼ਰ ਆਉਣਗੇ। ਦੋਵੇਂ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ 'ਚ ਟੀਮ ਇੰਡੀਆ ਲਈ ਲਾਭਦਾਇਕ ਸਾਬਿਤ ਹੁੰਦੇ ਹਨ। ਸਪਿਨ ਗੇਂਦਬਾਜ਼ੀ 'ਚ ਕੋਹਲੀ ਦੇ ਭਰੋਸੇਮੰਦ ਯੁਜਵੇਂਦਰ ਚਾਹਲ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ।
 

ਤੇਜ਼ ਗੇਂਦਬਾਜ਼ੀ 'ਚ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਨਵਦੀਪ ਸੈਣੀ ਨੂੰ ਸ਼ਾਰਦੁਲ ਠਾਕੁਰ ਦੀ ਥਾਂ ਲਿਆ ਜਾ ਸਕਦਾ ਹੈ। ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਜੋੜੀ ਨਿਊਜ਼ੀਲੈਂਡ ਬੱਲੇਬਾਜ਼ਾਂ ਦੀ ਪ੍ਰੀਖਿਆ ਲਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs New Zealand 2nd T20I india dream11 Virat Kohli to make one change in India