ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

India vs New Zealand: ਕੋਹਲੀ ਦੀ ਕਪਤਾਨੀ ’ਚ ਭਾਰਤ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ

India vs New Zealand: ਸਾਹ ਰੋਕ ਦੇਣ ਵਾਲੇ ਪਹਿਲੇ ਸੈਮੀਫ਼ਾੲਨਲ ਮੁਕਾਬਲੇ ਚ ਨਿਊਜ਼ੀਲੈਂਡ ਤੋਂ 19 ਦੌੜਾਂ ਨਾਲ ਹਾਰ ਕੇ ਭਾਰਤੀ ਟੀਮ ਵਿਸ਼ਵ ਕੱਭ 2019 ਦੀ ਦੌੜ ਤੋਂ ਬਾਹਰ ਹੋ ਗਈ। ਪੈਂਦੇ ਮੀਂਹ ਦੇ ਮੌਸਮ ਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰਖਿਆ ਸੀ।

 

ਜਵਾਬ ਚ ਸਾਰੀ ਭਾਰਤੀ ਟੀਮ 221 ਦੌੜਾਂ ’ਤੇ ਹੀ ਢੇਰ ਹੋ ਗਈ ਤੇ ਇਹ ਮੈਚ 19 ਦੌੜਾਂ ਤੋਂ ਹਾਰ ਗਈ। ਅੱਜ ਦੀ ਇਸ ਜਿੱਤ ਨਾਲ ਨਿਊਜ਼ੀਲੈਂਡ ਵਿਸ਼ਵ ਕੱਪ 2019 ਦੇ ਫਾਈਨਲ ਮੁਕਾਬਲੇ ਚ ਪੁੱਜਣ ਵਾਲੀ ਪਹਿਲੀ ਟੀਮ ਬਣ ਗਈ। ਇਹ ਕੀਵੀ ਟੀਮ ਦਾ ਲਗਾਤਾਰ ਦੂਜਾ ਫਾਈਨਲ ਮੈਚ ਹੋਵੇਗਾ, ਇਸ ਤੋਂ ਪਹਿਲਾਂ 2015 ਚ ਵੀ ਨਿਊਜ਼ੀਲੈਂਡ ਖਿਤਾਬੀ ਮੁਕਾਬਲੇ ਤਕ ਪੁੱਜੀ ਸੀ।

 

ਹੁਣ ਦੂਜੇ ਫਾਈਨਲ ਜੇਤੂ ਦਾ ਫੈਸਲਾ 11 ਜੁਲਾਈ ਨੂੰ ਇੰਗਲੈਂਡ-ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਮੈਚ ਤੋਂ ਹੋਵੇਗਾ। ਇਸ ਤੋਂ ਪਹਿਲਾਂ ਅੱਜ ਦੇ ਇਸ ਵਿਸ਼ਵ ਕੱਪ ਫ਼ਾਈਨਲ ਮੁਕਾਬਲੇ ਪੁੱਜਣ ਲਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ ਚਾਰ ਓਵਰਾਂ ਹੀ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਸਿਖਰਲੇ 3 ਬੱਲੇਬਾਜ਼ ਗੁਆ ਦਿੱਤੇ

 

ਦੂਜੇ ਓਵਰ ਰੋਹਿਤ ਸ਼ਰਮਾ (1), ਤੀਜੇ ਓਵਰ ਵਿਰਾਟ ਕੋਹਲੀ (1) ਅਤੇ ਚੌਥੇ ਓਵਰ ਕੇ ਐਲ ਰਾਹੁਲ (1) ਤੁਰਦੇ ਬਣੇ। ਮੈਟ ਹੈਨਰੀ ਅਤੇ ਟ੍ਰੇਂਟ ਬੋਲਟ ਦੀ ਜੋੜੀ ਨੇ 10ਵੇਂ ਓਵਰ ਦਿਨੇਸ਼ ਕਾਰਤਿਕ (6) ਨੂੰ ਵੀ ਪਵੇਲੀਅਨ ਦੀ ਰਾਹ ਦਿਖਾ ਦਿੱਤਾ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs New Zealand: India out of the race for World Cup in the captaincy of Kohli