ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsNZ : ਰੌਸ ਟੇਲਰ ਭਾਰਤ ਵਿਰੁੱਧ ਖੇਡਣਗੇ 100ਵਾਂ ਟੈਸਟ ਮੈਚ, ਬਣੇਗਾ ਵਿਸ਼ਵ ਰਿਕਾਰਡ

ਆਪਣੇ ਕਰੀਅਰ ਦਾ 100ਵਾਂ ਅੰਤਰਰਾਸ਼ਟਰੀ ਮੈਚ ਖੇਡਣ ਜਾ ਰਹੇ ਨਿਊਜ਼ੀਲੈਂਡ ਦੇ ਦਿੱਗਜ਼ ਖਿਡਾਰੀ ਰੌਸ ਟੇਲਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਪਹਿਲੀ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਮਹਿਸੂਸ ਕੀਤਾ ਸੀ ਕਿ ਉਹ ਕਦੇ ਵੀ ਟੈਸਟ ਨਹੀਂ ਖੇਡ ਸਕਣਗੇ। ਟੇਲਰ ਹੁਣ ਤੱਕ 99 ਟੈਸਟ ਮੈਚ ਖੇਡ ਚੁੱਕੇ ਹਨ ਅਤੇ 21 ਫਰਵਰੀ ਤੋਂ ਵੈਲਿੰਗਟਨ 'ਚ ਭਾਰਤ ਵਿਰੁੱਧ ਖੇਡਿਆ ਜਾਣ ਵਾਲਾ ਮੈਚ ਉਨ੍ਹਾਂ ਦੇ ਕਰੀਅਰ ਦਾ 100ਵਾਂ ਕੌਮਾਂਤਰੀ ਟੈਸਟ ਮੈਚ ਹੋਵੇਗਾ। ਇਸ ਮੈਚ ਦੇ ਨਾਲ ਰੌਸ ਟੇਲਰ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ 100 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਜਾਣਗੇ।
 

35 ਸਾਲਾ ਟੇਲਰ ਨੇ ਸਾਲ 2007 'ਚ ਟੈਸਟ 'ਚ ਡੈਬਿਊ ਕੀਤਾ ਸੀ ਅਤੇ ਦੱਖਣੀ ਅਫਰੀਕਾ ਵਿਰੁੱਧ ਆਪਣੇ ਪਹਿਲੇ ਟੈਸਟ 'ਚ 15 ਅਤੇ 4 ਦੌੜਾਂ ਬਣਾਈਆਂ ਸਨ। ਇਸੇ ਤਰ੍ਹਾਂ ਦੂਜੇ ਮੈਚ ਵਿੱਚ ਸਿਰਫ 17 ਅਤੇ 8 ਦੌੜਾਂ ਬਣੀਆਂ ਸਨ।
 

ਟੇਲਰ ਨੇ ਕਿਹਾ ਕਿ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਹੁਣ ਟੈਸਟ ਕ੍ਰਿਕਟ ਨਹੀਂ ਖੇਡ ਸਕਾਂਗਾ। ਮੈਂ ਬਹੁਤ ਖੁਸ਼ਕਿਸਮਤ ਸੀ ਕਿਉਂਕਿ 2005 'ਚ ਟੀ20 ਕ੍ਰਿਕਟ ਆਇਆ ਅਤੇ 2006 'ਚ ਮੈਂ ਡੈਬਿਊ ਕੀਤਾ। ਸਮੇਂ ਦੇ ਨਾਲ ਮੇਰੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਮੈਨੂੰ ਟੀਮ ਵਿੱਚ ਚੁਣਿਆ ਗਿਆ।
 

ਰੌਸ ਟੇਲਰ ਨੇ ਕਿਹਾ ਕਿ ਕਿਸੇ ਦਾ ਕਰੀਅਰ ਪਰਫੈਕਟ ਨਹੀਂ ਹੁੰਦਾ। ਕਈ ਵਾਰ ਤੁਸੀਂ ਅਸਫਲ ਹੁੰਦੇ ਹੋ। ਗਲਤੀਆਂ ਅਤੇ ਹਾਲਾਤ ਤੁਹਾਨੂੰ ਹੋਰ ਮਜ਼ਬੂਤ ਬਣਾਉਂਦੇ ਹਨ। ਇਹ ਪੁੱਛਣ 'ਤੇ ਕਿ 100ਵੇਂ ਟੈਸਟ ਦੀ ਉਨ੍ਹਾਂ ਲਈ ਕੀ ਅਹਿਮੀਅਤ ਹੈ, ਉਨ੍ਹਾਂ ਕਿਹਾ, "ਮੈਂ ਸ਼ਾਇਦ ਹੁਣ ਬੁੱਢਾ ਹੋ ਗਿਆ ਹਾਂ, ਪਰ ਆਪਣੀਆਂ ਪ੍ਰਾਪਤੀਆਂ ਤੋਂ ਖੁਸ਼ ਹਾਂ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs new zealand kiwi batsman ross taylor play 100th test match against india