ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਸੰਜੂ ਸੈਮਸਨ ਨੇ ਬਾਊਂਡਰੀ 'ਤੇ ਫੜਿਆ ਸ਼ਾਨਦਾਰ ਕੈਚ

ਮਾਊਂਟ ਮਾਨਗੁਈ ਦੇ ਬੇਅ ਓਵਲ ਸਟੇਡੀਅਮ 'ਚ ਖੇਡੇ ਗਏ 5ਵੇਂ ਟੀ20 ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ 5 ਮੈਚਾਂ ਦੀ ਟੀ20 ਸੀਰੀਜ਼ 5-0 ਨਾਲ ਕਲੀਨ ਸਵੀਪ ਕੀਤੀ। ਟੀ20 ਲੜੀ 'ਚ ਭਾਰਤ ਨੇ ਘਰ ਦੇ ਬਾਹਰ ਤੀਜੀ ਵਾਰ ਕਲੀਨ ਸਵੀਪ ਕੀਤਾ ਹੈ।

 

 

ਇਸ ਮੈਚ 'ਚ ਨਿਊਜ਼ੀਲੈਂਡ ਕ੍ਰਿਕਟ ਟੀਮ ਇੱਕ ਵਾਰ ਫਿਰ ਜਿੱਤ ਦੇ ਕਾਫੀ ਨੇੜੇ ਸੀ, ਪਰ ਸੰਜੂ ਸੈਮਸਨ ਦੇ ਬਾਊਂਡਰੀ 'ਤੇ ਕੀਤੇ ਇੱਕ ਕੈਚ ਨੇ ਮੈਚ ਦੀ ਬਾਜ਼ੀ ਪਲਟ ਦਿੱਤੀ। ਸੰਜੂ ਦਾ ਇਹ ਕੈਚ ਇੰਨਾ ਸ਼ਾਨਦਾਰ ਸੀ ਕਿ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
 

 

ਮੈਚ ਦੌਰਾਨ ਟਿਮ ਸਿਫ਼ਰਟ ਅਤੇ ਰਾਸ ਟੇਲਰ ਵਧੀਆ ਬੱਲੇਬਾਜ਼ੀ ਕਰ ਰਹੇ ਸਨ। ਸਿਫ਼ਰਟ ਨੇ 46 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ ਸਨ। ਸਿਫ਼ਰਟ ਅਤੇ ਟੇਲਰ ਚੌਥੇ ਵਿਕਟ ਲਈ 57 ਗੇਂਦਾਂ 'ਚ 99 ਦੌੜਾਂ ਦੀ ਭਾਈਵਾਲੀ ਕਰ ਚੁੱਕੇ ਸਨ। ਕੀਵੀ ਟੀਮ ਦਾ ਸਕੋਰ 12.3 ਓਵਰਾਂ 'ਚ 116 ਦੌੜਾਂ ਸੀ ਅਤੇ ਟੀਮ ਜਿੱਤ ਦੇ ਨੇੜੇ ਸੀ। ਪਰ ਇਸੇ ਦੌਰਾਨ ਸੰਜੂ ਸੈਮਸਨ ਨੇ ਬਾਊਂਡਰੀ ਲਾਈਨ ਦੇ ਨੇੜੇ ਆਪਣੀ ਸ਼ਾਨਦਾਰ ਫੀਲਡਿੰਗ ਦਾ ਨਮੂਨਾ ਪੇਸ਼ ਕਰਕੇ ਮੈਚ ਨੂੰ ਭਾਰਤ ਵੱਲ ਮੋੜ ਦਿੱਤਾ।

 

 

13ਵੇਂ ਓਵਰ 'ਚ ਨਵਦੀਪ ਸੈਣੀ ਦੀ ਗੇਂਦ 'ਤੇ ਟਿਮ ਸਿਫ਼ਰਟ ਨੇ ਜ਼ਬਰਦਸਤ ਸ਼ਾਟ ਮਾਰਿਆ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਛੱਕਾ ਲੱਗ ਜਾਵੇਗਾ, ਪਰ ਬਾਊਂਡਰੀ 'ਤੇ ਖੜ੍ਹੇ ਸੰਜੂ ਸੈਮਸਨ ਨੇ ਇਸ ਨੂੰ ਕੈਚ 'ਚ ਬਦਲ ਦਿੱਤਾ। ਸਿਫ਼ਰਟ ਦੇ ਆਊਟ ਹੁੰਦੇ ਹੀ ਨਿਊਜ਼ੀਲੈਂਡ ਦੀ ਪਾਰੀ ਲੜਖੜਾ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs New Zealand: Sanju Samson saves certain six with spectacular fielding effort