ਆਸਟਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਆਲੋਚਨਾ ਝੱਲ ਰਹੇ ਕੇਨ ਵਿਲੀਅਮਸਨ ਨੇ ਵੀਰਵਾਰ ਨੂੰ ਸੰਕੇਤ ਦਿੱਤਾ ਕਿ ਟੀਮ ਦੇ ਹਿੱਤ ਵਿੱਚ ਉਹ ਨਿਊਜ਼ੀਲੈਂਡ ਦੀ ਕਪਤਾਨੀ ਵੀ ਛੱਡਣ ਲਈ ਤਿਆਰ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਉਹ ਅਜੇ ਵੀ ਤਿੰਨ ਫਾਰਮੈਟਾਂ ਦੀ ਕਪਤਾਨੀ ਕਰਨਾ ਚਾਹੁੰਦੇ ਹਨ, ਵਿਲੀਅਮਸਨ ਨੇ ਕਿਹਾ ਕਿ ਮੈਂ ਹਮੇਸ਼ਾ ਸੋਚਿਆ ਹੈ ਕਿ ਟੀਮ ਲਈ ਸਭ ਤੋਂ ਉੱਤਮ ਕੀ ਹੈ। ਜੇ ਅਜਿਹਾ ਲੱਗਦਾ ਹੈ ਕਿ ਇਹ ਟੀਮ ਲਈ ਵਧੀਆ ਹੈ ਤਾਂ ਮੈਂ ਇਸ ਲਈ ਤਿਆਰ ਹਾਂ।
ਉਨ੍ਹਾਂ ਕਿਹਾ ਕਿ ਟੀਮ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਵਾਲੀ ਹਰ ਗੱਲ ਲਈ ਮੈਂ ਤਿਆਰ ਹਾਂ। ਇਹ ਕੋਈ ਨਿੱਜੀ ਗੱਲ ਨਹੀਂ, ਟੀਮ ਦੀ ਗੱਲ ਹੈ। ਵਿਲੀਅਮਸਨ ਨੇ ਕਿਹਾ ਕਿ ਪਿਛਲੀਆਂ ਅਸਫ਼ਲਤਾਵਾਂ ਨੂੰ ਭੁੱਲਣ ਤੋਂ ਬਾਅਦ, ਹੁਣ ਉਨ੍ਹਾਂ ਦੀ ਟੀਮ ਨੂੰ ਭਾਰਤ ਖ਼ਿਲਾਫ਼ ਲੜੀ ’ਤੇ ਧਿਆਨ ਦੇਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਤੁਹਾਨੂੰ ਅੱਗੇ ਵੱਧਦੇ ਰਹਿਣਾ ਪਵੇਗਾ। ਸਮਾਂ ਸਾਰਣੀ ਜਿਹੀ ਹੈ ਕਿ ਚੁਣੌਤੀ ਕਾਫੀ ਤੇਜ਼ੀ ਨਾਲ ਅਤੇ ਵੱਡੀ ਹੁੰਦੀ ਹੈ। ਸਾਡੇ ਕੋਲ ਭਾਰਤ ਵਰਗੀ ਟੀਮ ਹੈ ਜੋ ਵਿਸ਼ਵ ਦੀ ਸਰਵੋਤਮ ਟੀਮਾਂ ਵਿੱਚੋਂ ਇਕ ਹੈ ਪਰ ਟੀ -20 ਵਿੱਚ ਵੱਖਰੀ ਹੈ। ਅਸੀਂ ਇਸ ਚੁਣੌਤੀ ਲਈ ਤਿਆਰ ਹਾਂ।