ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਊਜ਼ੀਲੈਂਡ ਦੌਰੇ ਲਈ ਭਲਕੇ ਹੋਵੇਗਾ ਭਾਰਤੀ ਟੀਮ ਦਾ ਐਲਾਨ, ਇਹ ਖਿਡਾਰੀ ਕਰ ਸਕਦੈ ਵਾਪਸੀ

ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਐਤਵਾਰ ਨੂੰ ਮੁੰਬਈ ਵਿੱਚ ਮੀਟਿੰਗ ਕਰਕੇ ਨਿਊਜ਼ੀਲੈਂਡ ਦੌਰੇ ਲਈ ਟੀਮ ਦਾ ਐਲਾਨ ਕਰੇਗੀ। ਭਾਰਤੀ ਟੀਮ ਆਸਟ੍ਰੇਲੀਆ ਵਿਰੁੱਧ 19 ਜਨਵਰੀ ਨੂੰ ਆਖਰੀ ਵਨਡੇ ਖੇਡਣ ਤੋਂ ਇੱਕ ਦਿਨ ਬਾਅਦ ਨਿਊਜ਼ੀਲੈਂਡ ਦੌਰੇ ਲਈ ਰਵਾਨਾ ਹੋ ਜਾਵੇਗੀ। 
 

ਇੱਕ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਨਿਊਜ਼ੀਲੈਂਡ ਦੌਰੇ ਲਈ ਟੀਮ ਦਾ ਐਲਾਨ ਐਤਵਾਰ ਨੂੰ ਕੀਤਾ ਜਾਵੇਗਾ ਅਤੇ ਟੀਮ ਬੰਗਲੁਰੂ 'ਚ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਤੋਂ ਇੱਕ ਦਿਨ ਬਾਅਦ ਨਿਊਜ਼ੀਲੈਂਡ ਲਈ ਰਵਾਨਾ ਹੋਵੇਗੀ।
 

ਸੂਤਰ ਨੇ ਕਿਹਾ, "ਚੋਣਕਰਤਾ ਐਤਵਾਰ ਨੂੰ ਟੀਮ ਦਾ ਐਲਾਨ ਕਰਨਗੇ ਅਤੇ ਟੀਮ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜੇ ਵਨਡੇ ਦੇ ਇਕ ਦਿਨ ਬਾਅਦ ਰਵਾਨਾ ਹੋਵੇਗੀ। ਟੀਮ ਬੰਗਲੁਰੂ ਤੋਂ ਹੀ ਉਡਾਨ ਭਰੇਗੀ।"
 

ਅਜਿਹੀ ਉਮੀਦ ਹੈ ਕਿ ਹਾਰਦਿਕ ਪੰਡਿਆ ਟੀ20 ਲੜੀ ਲਈ ਟੀਮ 'ਚ ਵਾਪਸੀ ਕਰ ਸਕਦੇ ਹਨ। ਬੀਤੇ ਅਕਤੂਬਰ ਤੋਂ ਉਨ੍ਹਾਂ ਦੀ ਪਿੱਠ ਦੀ ਸੱਟ ਦਾ ਇਲਾਜ ਚੱਲ ਰਿਹਾ ਸੀ। ਪੰਡਿਆ ਨੂੰ ਨਿਊਜ਼ੀਲੈਂਡ ਦੇ ਦੌਰੇ ਲਈ ਇੰਡੀਆ-ਏ ਟੀਮ ਵਿੱਚ ਚੁਣਿਆ ਗਿਆ ਹੈ। ਪੰਡਿਆ ਨੇ ਅਕਤੂਬਰ 'ਚ ਰਿਹੈਬ ਦੀ ਸ਼ੁਰੂਆਤ ਕਰ ਦਿੱਤੀ ਸੀ। ਉਸ ਨੇ ਆਈਏਐਨਐਸ ਨੂੰ ਉਸ ਸਮੇਂ ਕਿਹਾ ਸੀ ਕਿ ਉਹ ਨਿਊਜ਼ੀਲੈਂਡ ਦੇ ਦੌਰੇ 'ਤੇ ਰਾਸ਼ਟਰੀ ਟੀਮ 'ਚ ਵਾਪਸੀ ਕਰਨਾ ਚਾਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs new zealand team India announcement for New Zealand tour on sunday possibility for hardik pandya back