ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IND vs PAK : ਮੈਨ ਆਫ ਦ ਮੈਚ ਬਣੇ ਸਿ਼ਖਰ ਧਵਨ, ਇਹ ਬਣਾਈ ਸੀ ਜਿੱਤਣ ਲਈ ਯੋਜਨਾ

ਮੈਨ ਆਫ ਦ ਮੈਚ ਬਣੇ ਸਿ਼ਖਰ ਧਵਨ, ਇਹ ਬਣਾਈ ਸੀ ਜਿੱਤਣ ਲਈ ਯੋਜਨਾ

ਰੋਹਿਤ ਸ਼ਰਮਾ ਦੀ ਕਪਤਾਨੀ `ਚ ਭਾਰਤ ਦੀ ਟੀਮ ਨੇ ਏਸ਼ੀਆ ਕੱਪ ਦੇ ਫਾਈਨਲ `ਚ ਥਾਂ ਬਣਾ ਲਈ। ਪਾਕਿਸਤਾਨ ਦੇ ਖਿਲਾਫ਼ ਭਾਰਤ ਨੇ ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਐਮ `ਚ ਸੁਪਰ ਫੋਰ `ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

 

ਪਾਕਿਸਤਾਨ ਦੇ ਖਿਲਾਫ 9 ਵਿਕਟਾਂ ਨਾਲ ਮਿਲੀ ਇਸ ਜਿੱਤ ਦੇ ਹੀਰੋ ਰੋਹਿਤ ਅਤੇ ਸਿ਼ਖਰ ਧਵਨ ਰਹੇ। ਧਵਨ ਨੇ 100 ਗੇਂਦਾਂ `ਤੇ 16 ਚੌਕੇ ਅਤੇ ਦੋ ਛਿੱਕੇ ਦੀ ਮਦਦ ਨਾਲ 114 ਦੌੜਾਂ ਬਣਾਈਆਂ। ਉਨ੍ਹਾਂ ਨੂੰ ਮੈਨ ਆਫ ਦਾ ਮੈਚ ਚੁਦਿਆ ਗਿਆ। ਧਵਨ ਨੇ ਦੱਸਿਆ ਕਿ ਪਾਕਿਸਤਾਨ ਦੇ ਖਿਲਾਫ ਟੀਮ ਇੰਡੀਆ ਕਿਸ ਯੋਜਨਾ ਨਾਲ ਬੱਲੇਬਾਜ਼ੀ ਲਈ ਉਤਰੀ ਸੀ।


ਧਵਨ ਨੇ ਪੋਸਟ ਮੈਚ ਪ੍ਰੇਜੇਂਟੇਸ਼ਨ ਦੌਰਾਨ ਕਿਹਾ ਕਿ ਮੈਂ ਆਪਣੀ ਖੇਡ ਦਾ ਖੂਬ ਆਨੰਦ ਉਠਾਇਆ, ਮੈਂ ਚੰਗੀ ਟਚ `ਚ ਸੀ ਅਤੇ ਇਸਦਾ ਭਰਪੂਰ ਲਾਭ ਉਠਾਉਣਾ ਚਾਹੁੰਦਾ ਸੀ। ਇਹ ਬੱਲੇਬਾਜ਼ੀ ਦੇ ਲਈ ਇਕ ਚੰਗਾ ਵਿਕੇਟ ਸੀ ਅਤੇ ਮੈਂ ਆਪਣੀ ਬੱਲੇਬਾਜ਼ੀ ਦਾ ਮਜ਼ਾ ਲਿਆ।

 

ਪਾਕਿਸਤਾਨ ਦਾ ਬਾਲਿੰਗ ਅਟੈਕ ਚੰਗਾ ਹੈ ਅਤੇ ਸਾਨੂੰ ਪਤਾ ਸੀ ਕਿ ਸਲਾਮੀ ਬੱਲੇਬਾਜ਼ੀ ਦਾ ਟਿਕਣਾ ਬਹੁਤ ਜ਼ਰੂਰੀ ਸੀ। ਅੱਪ ਜਦੋਂ ਇਕ ਬਾਰ ਸੈਟ ਹੋ ਜਾਂਦੇ ਹਨ ਤਾਂ ਦੌੜਾਂ ਆਪਣੇ ਆਪ ਆਉਣ ਲੱਗਦੀਆਂ ਹਨ।

 

ਰੋਹਿਤ ਤੋਂ ਸਿੱਖਿਆ 50 ਨੂੰ 100 `ਚ ਬਦਲਣਾ


ਉਨ੍ਹਾਂ ਕਿਹਾ ਕਿ ਮੈਂ ਆਪਣੇ ਸ਼ਾਟ ਨਾਲ ਸੇਂਸਿਬਲ ਹੋ ਕੇ ਖੇਡਣਾ ਚਾਹੁੰਦਾ ਸੀ, ਪਹਿਲਾਂ ਵੀ ਮੈਂ ਖਰਾਬ ਸ਼ਾਟ `ਤੇ ਆਪਣੀ ਵਿਕੇਟ ਗੁਆ ਚੁੱਕਿਆ ਹਾਂ ਅਤੇ ਇਸ ਤਰ੍ਹਾਂ ਮੈਂ ਸਿੱਖਿਆ ਹਾਂ। ਜਦੋਂ ਆਪ 20 ਓਵਰ ਖੇਡ ਲੈਂਦੇ ਹੋ, ਤਾਂ ਇਹ ਤੁਹਾਡੇ ਲਈ ਆਸਾਨਾ ਹੋ ਜਾਂਦਾ ਹੈ।

 

ਸਾਡੀ ਯੋਜਨਾ ਸੀ ਕਿ ਅਸੀਂ 10 ਓਵਰ ਤੱਕ ਵਿਕਟ ਨਾ ਗੁਆਏ, ਸ਼ੁਰੂਆਤ `ਚ ਦੌੜਾਂ ਆਸਾਨੀ ਨਾਲ ਨਹੀਂ ਆ ਰਹੀਆਂ ਸਨ। ਰੋਹਿਤ ਨੇ ਸ਼ਾਨਦਾਰ ਪਾਰੀ ਖੇਡੀ। ਉਹ 50 ਨੂੰ 100 `ਚ ਬਦਲਣ ਵਿਚ ਮਾਹਿਰ ਹਨ ਅਤੇ ਇਹ ਮੈਂ ਉਨ੍ਹਾਂ ਤੋਂ ਸਿੱਖਿਆ ਹੈ। ਇਹ ਚੰਗਾ ਰਿਹਾ ਕਿ ਅਸੀਂ ਦੋਵਾਂ ਨੇ ਆਪਣੀ ਵਿਕਟ ਦੀ ਕੀਮਤ ਸਮਝਣੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs pakistan asia cup 2018 super four match shikhar dhawan reaction after match