ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

WC 2019, INDVSPAK: ਭਾਰਤ ਨੂੰ ਝਟਕਾ, ਪਾਕਿ ਖਿਲਾਫ਼ ਮੈਚ ਤੋਂ ਬਾਹਰ ਹੋਏ ਭੁਵਨੇਸ਼ਵਰ ਕੁਮਾਰ

ਭਾਰਤ ਨੂੰ ਇਕ ਵੱਡਾ ਝਟਕਾ ਲਗਿਆ ਜਦੋਂ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਮੈਚ ਪਾਕਿਸਤਾਨ ਖਿਲਾਫ਼ ਗੇਂਦਬਾਜ਼ੀ ਕਰਦਿਆਂ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਮਾਸਪੇਸ਼ੀਆਂ ਚ ਖਿੱਚ ਪੈ ਗਈ।

 

ਬੀਸੀਸੀਆਈ ਦੀ ਮੀਡੀਆ ਟੀਮ ਮੁਤਾਬਕ ਭੁਵਨੇਸ਼ਰ ਦੇ ਖੱਬੇ ਪੈਰ ਦੀ ਮਾਸਪੇਸ਼ੀਆਂ ਚ ਖਿੱਚ ਪੈ ਗਈ। ਜਿਸ ਕਾਰਨ ਉਨ੍ਹਾਂ ਨੂੰ 2.4 ਓਵਰਾਂ ਮਗਰੋਂ ਮੈਦਾਨ ਛੱਡ ਕੇ ਜਾਣਾ ਪਿਆ। ਹੁਣ ਉਹ ਮੈਚ ਚ ਹੋਰ ਗੇਂਦਬਾਜ਼ੀ ਨਹੀਂ ਕਰ ਸਕਣਗੇ। ਉਨ੍ਹਾਂ ਨੇ 2.4 ਓਵਰਾਂ ਚ 8 ਰਨ ਦਿੱਤੇ। ਇਸ ਤੋਂ ਬਾਅਦ ਟੀਮ ਨੇ 12ਵੇਂ ਖਿਡਾਰੀ ਰਵਿੰਦਰ ਜਡੇਜਾ ਨੂੰ ਉਨ੍ਹਾਂ ਦੀ ਥਾਂ ਬਚੇ ਹੋਏ ਮੇਚ ਚ ਲਈ ਮੈਦਾਨ ਚ ਉਤਾਰਿਆ।

 

ਹਾਲਾਂਕਿ ਭੁਵਨੇਸ਼ਰ ਦੀ ਸੱਟ ਦੀ ਗੰਭੀਰਤਾ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਜੇਕਰ ਸੱਟ ਗੰਭੀਰ ਹੁੰਦੀ ਹੈ ਤਾਂ ਭਾਰਤ ਲਈ ਇਹ ਵੱਡਾ ਝਟਕਾ ਹੋਵੇਗ ਅਤੇ ਉਹ ਮੈਚ ਦੌਰਾਨ ਸਿਖਰ ਧਵਨ ਮਗਰੋਂ ਜ਼ਖ਼ਮੀ ਹੋਣ ਵਾਲੇ ਦੂਜੇ ਖਿਡਾਰੀ ਬਣ ਜਾਣਗੇ। ਸਿਖਰ ਧਵਨ ਨੂੰ ਹੇਅਰਲਾਈਨ ਫ਼੍ਰੇਕਚਰ ਹੋ ਗਿਆ ਤੇ ਉਹ 2 ਹਫ਼ਤਿਆਂ ਲਈ ਬਾਹਰ ਰਹਿਣਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs pakistan world cup match cwg 2019 big blow for india as bhuvneshwar kumar injured and out of the match due to hamstrings injury