India vs South Africa 1st T20 at Dharamsala: ਭਾਰਤ ਅਤੇ ਦੱਖਣੀ ਅਫ਼ਰੀਕਾ ਦੇ ਵਿਚਕਾਰ ਧਰਮਸ਼ਾਲਾ ਵਿੱਚ ਖੇਡਿਆ ਜਾਣ ਵਾਲਾ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਲੜੀ ਦਾ ਪਹਿਲਾ ਮੁਕਾਬਲਾ ਲਗਾਤਾਰ ਬਾਰਿਸ਼ ਕਾਰਨ ਇੱਕ ਵੀ ਗੇਂਦ ਸੁੱਟੇ ਰੱਦ ਹੋ ਗਿਆ ਹੈ।
#IndiavsSouth Africa, 1st T20I: Match has been called off due rain at Dharamshala, Himachal Pradesh. pic.twitter.com/XpcFreBEg9
— ANI (@ANI) September 15, 2019
ਮੈਚ ਸ਼ੁਰੂ ਹੋਣ ਦਾ ਨਿਰਧਾਰਤ ਸਮਾਂ ਸ਼ਾਮ 6 ਵਜੇ ਸੀ ਜਦਕਿ 6 ਵਜੇ ਕੇ 30 ਮਿੰਟ ਉੱਤੇ ਟਾਸ ਹੋਣਾ ਸੀ। ਮੀਂਹ ਕਾਰਨ ਟਾਸ ਵੀ ਨਹੀਂ ਹੋਇਆ। ਲਗਾਤਾਰ ਮੀਂਹ ਵਿਚਕਾਰ ਮੈਚ ਅਧਿਕਾਰੀਆਂ ਨੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ 7 ਵਜ ਕੇ 45 ਮਿੰਟ ਉੱਤੇ ਮੈਚ ਰੱਦ ਕਰਨ ਦਾ ਫੈਸਲਾ ਲਿਆ।
The rains continue and the match has officially been called off. See you in Chandigarh for the 2nd T20I #INDvSA pic.twitter.com/BjZ9Y7QAf2
— BCCI (@BCCI) September 15, 2019
ਸਟੇਡੀਅਮ ਹਾਲਾਂਕਿ ਇਸ ਮੁਕਾਬਲੇ ਲਈ ਖਚਾਖਚ ਭਰਿਆ ਹੋਇਆ ਸੀ ਅਤੇ ਇਸ ਮੈਚ ਦੇ ਰੱਦ ਹੋਣ ਨਾਲ ਨਿਸ਼ਚਿਤ ਤੌਰ ਉੱਤੇ ਦਰਸ਼ਕ ਨਿਰਾਸ਼ ਹੋਏ ਹੋਣਗੇ।