ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INDvsA: ਰੋਹਿਤ ਸ਼ਰਮਾ ਨੇ ਦੂਜੀ ਪਾਰੀ 'ਚ ਸੈਂਕੜਾ ਲਾ ਕੇ ਰਚਿਆ ਇਤਿਹਾਸ, ਕਈ ਰਿਕਾਰਡ ਕੀਤੇ ਦਰਜ

India vs South Africa, 1st Test: ਵਿਸ਼ਾਖਾਪਟਨਮ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਵਿੱਚ ਰੋਹਿਤ ਸ਼ਰਮਾ ਦਾ ਬੱਲਾ ਜ਼ਬਰਦਸਤ ਬੋਲਿਆ। ਮੈਚ ਦੇ ਚੌਥੇ ਦਿਨ ਰੋਹਿਤ ਸ਼ਰਮਾ ਨੇ ਸ਼ਾਨਦਾਰ 127 ਦੌੜਾਂ ਬਣਾਈਆਂ। ਰੋਹਿਤ ਨੇ ਪਹਿਲੀ ਪਾਰੀ ਵਿੱਚ 176 ਦੌੜਾਂ ਬਣਾਈਆਂ ਸਨ।

 

ਰੋਹਿਤ ਸ਼ਰਮਾ ਨੇ 149 ਗੇਂਦਾਂ ਵਿੱਚ 127 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਵਿੱਚ ਉਸ ਨੇ 10 ਚੌਕੇ ਅਤੇ 7 ਛੱਕੇ ਮਾਰੇ। ਇਸ ਤੋਂ ਪਹਿਲਾਂ ਰੋਹਿਤ ਨੇ 176 ਦੌੜਾਂ ਦੀ ਪਾਰੀ 244 ਗੇਂਦਾਂ ਵਿੱਚ ਖੇਡੀ ਸੀ। ਇਸ ਪਾਰੀ ਵਿੱਚ ਉਨ੍ਹਾਂ ਨੇ 23 ਚੌਕੇ ਅਤੇ 6 ਛੱਕੇ ਲਗਾਏ ਸਨ।

 

ਇਨ੍ਹਾਂ ਸ਼ਾਨਦਾਰ ਪਾਰੀ ਨਾਲ ਰੋਹਿਤ ਸ਼ਰਮਾ ਓਪਨਰ ਦੇ ਰੂਪ ਵਿੱਚ ਪਹਿਲੀ ਵਾਰ ਦੋਵਾਂ ਪਾਰੀਆਂ ਵਿੱਚ ਸੈਂਕੜਾ ਲਗਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਇਤਿਹਾਸ ਰਚਦਿਆਂ ਕਈ ਰਿਕਾਰਡ ਆਪਣੇ ਨਾਮ ਦਰਜ ਕੀਤੇ ਹਨ।

 

ਰੋਹਿਤ ਸ਼ਰਮਾ ਇੱਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਖਾਸ ਗੱਲ ਇਹ ਹੈ ਕਿ ਰੋਹਿਤ ਨੇ ਪਹਿਲੀ ਵਾਰ ਬਤੌਰ ਸਲਾਮੀ ਬੱਲੇਬਾਜ਼ ਵਜੋਂ ਖੇਡਦਿਆਂ ਇਹ ਮੁਕਾਮ ਹਾਸਲ ਕੀਤਾ ਹੈ।

 

32 ਸਾਲਾ ਰੋਹਿਤ ਨੇ ਵਿਸ਼ਾਖਾਪਟਨਮ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਇਹ ਪ੍ਰਾਪਤੀ ਹਾਸਲ ਕੀਤੀ। ਭਾਰਤ ਲਈ ਹੁਣ ਤੱਕ 27 ਟੈਸਟ ਮੈਚ ਖੇਡ ਚੁੱਕੇ ਰੋਹਿਤ ਦਾ ਇਹ ਪੰਜਵਾਂ ਸੈਂਕੜਾ ਹੈ। ਕ੍ਰਿਕਟ ਦੇ ਇਸ ਲੰਬੇ ਫਾਰਮੈਟ ਵਿੱਚ ਰੋਹਿਤ ਦਾ 177 ਦੌੜਾਂ ਸਰਵੋਤਮ ਸਕੋਰ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs south africa 1st test Rohit becomes 1st ever batsman to hit 2 ton in debut as Test opener break many records