ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਦੱਖਣ ਅਫਰੀਕਾ ਵਿਚਕਾਰ ਪਹਿਲਾ ਵਨਡੇ ਮੈਚ ਅੱਜ, ਮੀਂਹ ਪੈਣ ਦੀ ਸੰਭਾਵਨਾ

ਭਾਰਤ ਅਤੇ ਦੱਖਣ ਅਫਰੀਕਾ ਵਿਚਕਾਰ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਵੀਰਵਾਰ ਦੁਪਹਿਰ 1.30 ਵਜੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਮੌਸਮ ਵਿਭਾਗ ਨੇ ਧਰਮਸ਼ਾਲਾ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਦਾ ਅਸਰ ਮੈਚ ਦੀਆਂ ਟਿਕਟਾਂ ਦੀ ਵਿਕਰੀ 'ਚ ਵੇਖਣ ਨੂੰ ਮਿਲਿਆ ਹੈ।
 

 

ਇਸ ਦੇ ਨਾਲ ਹੀ ਦੇਸ਼ 'ਚ ਫੈਲ ਰਹੇ ਕੋਰੋਨਾ ਵਾਇਰਸ ਦਾ ਖਤਰਾ ਵੀ ਮੈਚ 'ਤੇ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਹੁਣ ਤੱਕ 22 ਹਜ਼ਾਰ ਸਮਰੱਥਾ ਵਾਲੇ ਸਟੇਡੀਅਮ ਦੀਆਂ ਸਿਰਫ਼ 40% ਟਿਕਟਾਂ ਵਿਕੀਆਂ ਹਨ। ਭਾਰਤ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 68 ਮਾਮਲੇ ਸਾਹਮਣੇ ਆ ਚੁੱਕੇ ਹਨ। ਸਭ ਤੋਂ ਵੱਧ 18 ਮਾਮਲੇ ਰਾਜਸਥਾਨ ਦੇ ਜੈਪੁਰ ਤੋਂ ਆਏ ਹਨ। ਹਾਲਾਂਕਿ ਹਿਮਾਚਲ ਪ੍ਰਦੇਸ਼ 'ਚ ਇੱਕ ਵੀ ਮਰੀਜ਼ ਨਹੀਂ ਮਿਲਿਆ ਹੈ।
 

ਦੱਖਣੀ ਅਫਰੀਕਾ ਦੀ ਟੀਮ ਨਵੇਂ ਕਪਤਾਨ ਕਵਿੰਟਨ ਡੀਕਾਕ ਅਤੇ ਕੋਚ ਮਾਰਕ ਬਾਊਚਰ ਨਾਲ 4 ਸਾਲ ਬਾਅਦ ਵਨਡੇ ਸੀਰੀਜ਼ ਲਈ ਭਾਰਤ ਆਈ ਹੈ। ਇਸ ਤੋਂ ਪਹਿਲਾਂ ਅਕਤੂਬਰ 2015 ਵਿੱਚ ਅਫਰੀਕੀ ਟੀਮ ਨੇ ਭਾਰਤ ਨੂੰ ਆਪਣੇ ਘਰ 'ਚ 3-2 ਨਾਲ ਹਰਾਇਆ ਸੀ। ਕੋਰੋਨਾ ਵਾਇਰਸ ਦੇ ਕਾਰਨ ਦੋਵਾਂ ਟੀਮਾਂ ਦੇ ਬੋਰਡ ਅਧਿਕਾਰੀਆਂ ਨੇ ਆਪਣੇ ਖਿਡਾਰੀਆਂ ਨੂੰ ਲੜੀ ਦੌਰਾਨ ਫੈਨਜ਼ ਨਾਲ ਹੱਥ ਮਿਲਾਉਣ, ਮਿਲਣ-ਜੁਲਣ ਅਤੇ ਸੈਲਫੀ ਲੈਣ ਸਬੰਧੀ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।
 

 

ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਸਕਦੇ ਹਨ ਵਿਰਾਟ ਕੋਹਲੀ :
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਫਿਲਹਾਲ ਫਾਰਮ 'ਚ ਨਹੀਂ ਹਨ। ਮੈਚ 'ਚ ਵਿਰਾਟ ਕੋਹਲੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਇਤਿਹਾਸ ਰਚ ਸਕਦੇ ਹਨ। ਵਿਰਾਟ ਕੋਹਲੀ ਇਸ ਸਮੇਂ 12000 ਵਨਡੇ ਦੌੜਾਂ ਪੂਰੀਆਂ ਕਰਨ ਤੋਂ ਸਿਰਫ਼ 133 ਦੌੜਾਂ ਦੂਰ ਹੈ। ਅਜਿਹੀ ਸਥਿਤੀ ਵਿੱਚ ਅੱਜ ਦੇ ਮੈਚ ਵਿੱਚ ਜੇ ਉਹ ਸੈਂਕੜਾ ਲਗਾ ਕੇ ਇਹ ਦੌੜਾਂ ਬਣਾ ਲੈਂਦੇ ਹਨ ਤਾਂ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ। ਵਿਰਾਟ ਕੋਹਲੀ ਅਜਿਹਾ ਕਰਨ ਵਾਲੇ ਭਾਰਤ ਦੇ ਦੂਜਾ ਬੱਲੇਬਾਜ਼ ਬਣ ਜਾਣਗੇ। ਇਸ ਸਮੇਂ ਵਿਰਾਟ ਦੇ ਵਨਡੇ ਮੈਚਾਂ ਵਿੱਚ 11,867 ਦੌੜਾਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs south africa first ODI Match today at Dharamsala