ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਸ੍ਰੀਲੰਕਾ ਵਿਚਕਾਰ ਦੂਜਾ ਟੀ20 ਮੈਚ ਅੱਜ

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਤਿੰਨ ਟੀ20 ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਅੱਜ ਮੰਗਲਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਸ ਲੜੀ ਨਾਲ ਟੀਮ 'ਚ ਵਾਪਸੀ ਕਰਨਗੇ। ਬੁਮਰਾਹ ਨੇ ਪਿਛਲਾ ਮੈਚ ਅਗੱਸਤ 2019 'ਚ ਵੈਸਟਇੰਡੀਜ਼ ਵਿਰੁੱਧ ਖੇਡਿਆ ਸੀ। ਧਵਨ ਨੇ 10 ਨਵੰਬਰ ਨੂੰ ਬੰਗਲਾਦੇਸ਼ ਵਿਰੁੱਧ ਟੀ20 ਮੈਚ ਖੇਡਿਆ ਸੀ।

ਪਹਿਲਾ ਮੈਚ ਐਤਵਾਰ ਨੂੰ ਮੀਂਹ ਕਾਰਨ ਰੱਦ ਹੋ ਗਿਆ ਸੀ। ਅੱਜ ਦੋਵੇਂ ਟੀਮਾਂ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤ ਕੇ ਲੜੀ 'ਚ ਲੀਡ ਪ੍ਰਾਪਤ ਕਰਨਾ ਹੋਵੇਗਾ। ਭਾਰਤੀ ਟੀਮ ਨੇ ਸਾਲ 2019 'ਚ ਕੁਲ 9 ਟੀ20 ਮੈਚ ਖੇਡੇ ਸਨ ਅਤੇ 7 'ਚ ਜਿੱਤ ਪ੍ਰਾਪਤ ਕੀਤੀ ਸੀ। ਭਾਰਤੀ ਟੀਮ ਨੇ ਆਸਟ੍ਰੇਲੀਆ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਵਿਰੁੱਧ ਟੀ20 ਲੜੀ ਜਿੱਤੀ ਸੀ। ਅਜਿਹੇ 'ਚ ਭਾਰਤੀ ਟੀਮ ਨੂੰ ਹਰਾਉਣਾ ਸ੍ਰੀਲੰਕਾ ਲਈ ਆਸਾਨ ਨਹੀਂ ਹੋਵੇਗਾ।

 

ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਲਗਭਗ 27000 ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ 'ਚ ਭਾਰਤੀ ਟੀਮ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ। ਸਾਲ 2006 ਤੋਂ ਹੁਣ ਤਕ ਇੱਥੇ ਕੌਮਾਂਤਰੀ ਪੱਧਰ 'ਤੇ 2 ਟੈਸਟ, 1 ਟੀ20 ਅਤੇ 5 ਵਨਡੇ ਮੈਚ ਖੇਡੇ ਗਏ ਹਨ। ਇਨ੍ਹਾਂ ਸਾਰਿਆਂ ਮੈਚਾਂ 'ਚ ਭਾਰਤੀ ਟੀਮ ਜੇਤੂ ਰਹੀ ਹੈ।

 


 

ਇਸ ਲੜੀ 'ਚ ਰੋਹਿਤ ਸ਼ਰਮਾ ਅਤੇ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ। ਧਵਨ ਨੇ ਰਣਜੀ ਟਰਾਫੀ 'ਚ ਸੈਂਕੜਾ ਲਗਾ ਕੇ ਆਪਣੀ ਫਿਟਨੈਸ ਸਾਬਿਤ ਕੀਤੀ ਹੈ। ਰੋਹਿਤ ਦੀ ਥਾਂ ਟੀਮ 'ਚ ਸ਼ਾਮਲ ਹੋਏ ਧਵਨ ਨੂੰ ਹੁਣ ਕੌਮਾਂਤਰੀ ਕ੍ਰਿਕਟ 'ਚ ਵੀ ਆਪਣੀ ਫਾਰਮ ਸਾਬਿਤ ਕਰਨੀ ਹੋਵੇਗੀ। ਉਨ੍ਹਾਂ ਦੇ ਨਾਲ ਲੋਕੇਸ਼ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ।
 

ਸ੍ਰੀਲੰਕਾਈ ਟੀਮ ਦਾ ਭਾਰਤੀ ਜ਼ਮੀਨ 'ਤੇ ਟੀ20 'ਚ ਰਿਕਾਰਡ ਖਰਾਬ ਰਿਹਾ ਹੈ। ਹਾਲਾਂਕਿ ਇਸ ਵਾਰ ਕਪਤਾਨ ਲਸਿਥ ਮਲਿੰਗਾ ਦੀ ਅਗਵਾਈ 'ਚ ਸ੍ਰੀਲੰਕਾ ਥੋੜੀ ਮਜ਼ਬੂਤ ਲੱਗ ਰਹੀ ਹੈ। ਟੀਮ 'ਚ ਅਨੁਭਵੀ ਖਿਡਾਰੀ ਐਂਜਲੋ ਮੈਥਿਊਜ਼ ਨੂੰ ਵਾਪਸ ਬੁਲਾਇਆ ਗਿਆ ਹੈ। ਉਨ੍ਹਾਂ ਨੇ ਪਿਛਲਾ ਟੀ20 ਅਗੱਸਤ 2018 'ਚ ਦੱਖਣ ਅਫਰੀਕਾ ਵਿਰੁੱਧ ਖੇਡਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs Sri Lanka 2nd T20I at Indore today