ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਵੰਦੇ ਮਾਤਰਮ ਗੀਤ ਨਾਲ ਗੂੰਜ ਉੱਠਿਆ ਗੁਹਾਟੀ ਸਟੇਡੀਅਮ, ਵੋਖੇ ਵੀਡੀਓ

ਭਾਰਤ ਅਤੇ ਸ੍ਰੀਲੰਕਾ ਵਿਚਕਾਰ 3 ਟੀ20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਹ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣਾ ਸੀ। ਦਰਸ਼ਕਾਂ ਨੇ ਲਗਭਗ ਤਿੰਨ ਘੰਟੇ ਤਕ ਮੈਚ ਦੇ ਸ਼ੁਰੂ ਹੋਣ ਦਾ ਇੰਤਜਾਰ ਕੀਤਾ ਪਰ ਅੰਤ 'ਚ ਉਨ੍ਹਾਂ ਨੂੰ ਨਿਰਾਸ਼ ਹੋਣਾ ਪਿਆ। ਭਾਵੇਂ ਮੀਂਹ ਕਾਰਨ ਮੈਚ ਨਹੀਂ ਖੇਡਿਆ ਗਿਆ ਪਰ ਸਟੇਡੀਅਮ 'ਚ ਆਏ ਦਰਸ਼ਕਾਂ ਦਾ ਉਤਸਾਹ ਇੱਕ ਪਲ ਲਈ ਘੱਟ ਹੁੰਦਾ ਨਜ਼ਰ ਨਹੀਂ ਆਇਆ।
 

 

ਗੁਹਾਟੀ ਸਟੇਡੀਅਮ 'ਚ ਮੈਚ ਵੇਖਣ ਆਏ ਹਜ਼ਾਰਾਂ ਦਰਸ਼ਕਾਂ ਨੇ ਇਸ ਦੌਰਾਨ ਇਕ ਅਨੋਖੇ ਨਜ਼ਾਰੇ ਦੇ ਦਰਸ਼ਨ ਕਰਵਾਏ। ਫੈਨਜ਼ ਨੇ ਸਟੇਡੀਅਮ 'ਚ ਖੜ੍ਹੇ ਹੋ ਕੇ ਇੱਕ ਆਵਾਜ਼ 'ਚ 'ਵੰਦੇ ਮਾਤਰਮ' ਗੀਤ ਗਾਇਆ। ਬੀਸੀਸੀਆਈ ਨੇ ਆਪਣੇ ਆਫਿਸ਼ੀਅਲ ਟਵਿਟਰ ਹੈਂਡਲ ਤੋਂ ਇਸ ਖੂਬਸੂਰਤ ਨਜ਼ਾਰੇ ਦੀ ਵੀਡੀਓ ਸ਼ੇਅਰ ਕੀਤੀ ਹੈ।
 

ਬੀਸੀਸੀਆਈ ਨੇ ਇਸ ਬੇਹੱਦ ਸ਼ਾਨਦਾਰ ਅਤੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ ਨੂੰ ਸ਼ੇਅਰ ਕੀਤਾ। ਮੀਂਹ ਕਾਰਨ ਜਦੋਂ ਮੈਚ ਸ਼ੁਰੂ ਨਾ ਹੋ ਸਕਿਆ ਤਾਂ ਦਰਸ਼ਕਾਂ ਨੇ ਸਟੇਡੀਅਮ 'ਚ ਖੜ੍ਹੇ ਹੋ ਕੇ ਆਪਣੇ ਮੋਬਾਈਲ ਫੋਨ ਦੀ ਲਾਈਟਾਂ ਜਗਾ ਲਗਈਆਂ। ਇਸ ਤੋਂ ਬਾਅਦ ਸਾਰਿਆਂ ਨੇ ਇੱਕ ਸੁਰ 'ਚ 'ਵੰਦੇ ਮਾਤਰਮ' ਗੀਤ ਸ਼ੁਰੂ ਕਰ ਦਿੱਤਾ।
 

 

ਗੁਹਾਟੀ ਦੇ ਕ੍ਰਿਕਟ ਸਟੇਡੀਅਮ 'ਚ ਇਹ ਨਜ਼ਾਰਾ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਸੀ। ਜਦੋਂ ਫੈਨਜ਼ 'ਵੰਦੇ ਮਾਤਰਮ' ਗੀਤ ਗਾ ਰਹੇ ਸਨ, ਉਸ ਸਮੇਂ ਮੈਦਾਨ 'ਤੇ ਵਿਰਾਟ ਕੋਹਲੀ, ਸ਼ਿਖਰ ਧਵਨ ਅਤੇ ਰਿਸ਼ਭ ਪੰਤ ਵੀ ਆਏ। ਸ਼ਿਖਰ ਧਵਨ ਨੇ ਫੈਨਸ ਦੇ ਇਸ ਜੈਸਚਰ ਦਾ ਹੱਥ ਹਿਲਾ ਕੇ ਸਵਾਗਤ ਕੀਤਾ। ਸੋਸ਼ਲ ਮੀਡੀਆ 'ਤੇ ਬੀਸੀਸੀਆਈ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 
 

ਜ਼ਿਕਰਯੋਗ ਹੈ ਕਿ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਪਹਿਲਾ ਟੀ20 ਮੈਚ ਬਗੈਰ ਇੱਕ ਵੀ ਗੇਂਦ ਸੁੱਟੇ ਰੱਦ ਹੋ ਗਿਆ। ਹੁਣ ਦੋਹਾਂ ਟੀਮਾਂ ਵਿਚਕਾਰ ਦੂਜਾ ਮੈਚ 7 ਜਨਵਰੀ ਨੂੰ ਇੰਦੌਰ 'ਚ ਖੇਡਿਆ ਜਾਵੇਗਾ। ਮੈਚ 'ਚ ਹਾਲਾਂਕਿ ਟਾਸ ਹੋ ਗਿਆ ਸੀ, ਪਰ ਮੈਦਾਨ ਗਿੱਲਾ ਹੋਣ ਕਾਰਨ ਖੇਤ ਮਿੱਥੇ ਸਮੇਂ 'ਤੇ ਸ਼ੁਰੂ ਨਾ ਹੋ ਸਕਿਆ। ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs sri lanka guwahati crowd lights up Barsapara stadium by singing Vande Mataram winning hearts