ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਲਦੀਪ ਯਾਦਵ ਵਨਡੇ 'ਚ ਵਿਕਟਾਂ ਦੇ ਸੈਂਕੜੇ ਤੋਂ ਇਕ ਕਦਮ ਦੂਰ

ਵਨਡੇ ਇਤਿਹਾਸ 'ਚ ਦੂਜੀ ਵਾਰ ਹੈਟ੍ਰਿਕ ਲੈਣ ਵਾਲੇ ਪਹਿਲੇ ਭਾਰਤੀ ਬਣੇ ਚਾਈਨਾਮੈਨ ਗੇਂਦਬਾਜ ਕੁਲਦੀਪ ਯਾਦਵ ਵਨਡੇ ਕ੍ਰਿਕਟ 'ਚ ਆਪਣੇ 100 ਵਿਕਟ ਪੂਰਾ ਕਰਨ ਤੋਂ ਇੱਕ ਵਿਕਟ ਦੂਰ ਹਨ। 25 ਸਾਲਾ ਕੁਲਦੀਪ ਜੇ ਐਤਵਾਰ ਨੂੰ ਬਾਰਾਬਾਤੀ ਸਟੇਡੀਅਮ 'ਚ ਵੈਸਟਇੰਡੀਜ਼ ਵਿਰੁੱਧ ਹੋਣ ਵਾਲੇ ਤੀਜੇ ਵਨਡੇ ਮੈਚ 'ਚ ਇੱਕ ਹੋਰ ਵਿਕਟ ਹਾਸਿਲ ਕਰ ਲੈਂਦੇ ਹਨ ਤਾਂ ਉਹ ਵਨਡੇ ਕ੍ਰਿਕਟ 'ਚ 100 ਵਿਕਟ ਲੈਣ ਵਾਲੇ 22ਵੇਂ ਭਾਰਤੀ ਖਿਡਾਰੀ ਬਣ ਜਾਣਗੇ।
 

ਕੁਲਦੀਪ ਨੇ 54 ਵਨਡੇ ਮੈਚਾਂ 'ਚ ਹੁਣ ਤਕ 99 ਵਿਕਟਾਂ ਲਈਆਂ ਹਨ। ਜੇ ਉਹ ਆਪਣੀਆਂ 100 ਵਿਕਟਾਂ ਪੂਰੀ ਕਰ ਲੈਂਦੇ ਹਨ ਤਾਂ ਉਹ ਵਨਡੇ ਕ੍ਰਿਕਟ 'ਚ ਸੱਭ ਤੋਂ ਤੇਜ਼ 100 ਵਿਕਟ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣ ਜਾਣਗੇ। ਫਿਲਹਾਲ ਇਹ ਰਿਕਾਰਡ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਦੇ ਨਾਂ ਹੈ, ਜਿਨ੍ਹਾਂ ਨੇ 55 ਮੈਚਾਂ 'ਚ ਇਹ ਅੰਕੜਾ ਪੂਰਾ ਕੀਤਾ ਸੀ। ਕੁਲਦੀਪ ਇਸ ਦੇ ਨਾਲ ਹੀ 100 ਵਿਕਟਾਂ ਲੈਣ ਵਾਲੇ 8ਵੇਂ ਭਾਰਤੀ ਸਪਿਨ ਗੇਂਦਬਾਜ ਬਣ ਜਾਣਗੇ।
 

ਸਾਬਕਾ ਲੈਗ ਸਪਿੰਨਰ ਅਨਿਲ ਕੁੰਬਲੇ ਭਾਰਤ ਦੇ ਸੱਭ ਤੋਂ ਸਫਲ ਸਪਿੰਨਰ ਹਨ। ਉਨ੍ਹਾਂ ਨੇ 269 ਵਨਡੇ ਮੈਚਾਂ 'ਚ 334 ਵਿਕਟਾਂ ਲਈਆਂ ਹਨ। ਕੁਲਦੀਪ ਨੇ ਬੀਤੇ ਬੁੱਧਵਾਰ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਦੂਜੇ ਮੈਚ 'ਚ ਹੈਟ੍ਰਿਕ ਲਈ ਸੀ ਅਤੇ ਵਨਡੇ 'ਚ ਇਹ ਉਨ੍ਹਾਂ ਦੀ ਦੂਜੀ ਹੈਟ੍ਰਿਕ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs West Indies: Kuldeep Yadav one wicket away from massive ODI feat