ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਲੜੀ ਖ਼ਤਮ ਹੋ ਗਈ ਹੈ। ਟੀਮ ਇੰਡੀਆ ਨੇ ਸੀਰੀਜ਼ ਉੱਤੇ 3-0 ਨਾਲ ਕਬਜਾ ਕੀਤਾ। ਸੀਰੀਜ਼ ਜਿੱਤਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕੁਝ ਅਜਿਹਾ ਕੀਤਾ ਜਿਸ ਨੇ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਤਿੰਨਾਂ ਨੇ ਟੀਮ ਇੰਡੀਆ ਦੇ ਇਕ ਵਿਸ਼ੇਸ਼ ਕੈਰੇਬੀਅਨ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ। ਲੀਓਰੀ ਟੀਮ ਇੰਡੀਆ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ, ਹਾਲਾਂਕਿ ਉਹ ਭਾਵੇਂ ਵੇਖ ਨਾ ਸਕਦੇ ਹੋਣ ਪਰ ਟੀਮ ਇੰਡੀਆ ਉਸ ਦੇ ਦਿਲ ਦੇ ਬਹੁਤ ਕਰੀਬ ਹੈ।
ਭਾਰਤੀ ਕ੍ਰਿਕਟ ਟੀਮ ਦੇ ਇੰਸਟਾਗ੍ਰਾਮ ਪੇਜ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਲੀਓਰੀ ਦੀ ਵਿਰਾਟ ਕੋਹਲੀ ਨਾਲ ਗੱਲਬਾਤ ਕਰਦਿਆਂ ਅਤੇ ਰੋਹਿਤ ਅਤੇ ਸ਼ਾਸਤਰੀ ਦੇ ਨਾਲ ਇਕ ਤਸਵੀਰ ਸਾਹਮਣੇ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੈ, ‘ਕਪਤਾਨ, ਉਪ-ਕਪਤਾਨ ਅਤੇ ਕੋਚ ਲੀਓਰੀ ਨੂੰ ਮਿਲੇ। ਟੀਮ ਇੰਡੀਆ ਦਾ ਇਹ ਪ੍ਰਸ਼ੰਸਕ ਭਾਰਤੀ ਕ੍ਰਿਕਟ ਜਿਸ ਦੇ ਦਿਲ ਦੇ ਕਰੀਬ ਹੈ।
ਸੀਰੀਜ਼ ਦੇ ਆਖ਼ਰੀ ਟੀ20 ਮੈਚ ਵਿੱਚ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਸੀ। ਹਾਲਾਂਕਿ, ਰੋਹਿਤ ਦੀ ਇਕ ਹੋਰ ਤਸਵੀਰ ਇਸ ਮੈਚ ਦੌਰਾਨ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਗਰਾਊਂਡ ਸਟਾਫ਼ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਿਹਾ ਹੈ।
ਭਾਰਤ ਨੇ ਆਖ਼ਰੀ ਟੀ-20 ਮੈਚ ਸੱਤ ਵਿਕਟਾਂ ਨਾਲ ਜਿੱਤਿਆ। ਇਸ ਤੋਂ ਪਹਿਲਾਂ ਦੋ ਮੈਚ ਫਲੋਰੀਡਾ ਵਿੱਚ ਖੇਡੇ ਗਏ ਸਨ ਅਤੇ ਭਾਰਤ ਨੇ ਸਾਰੇ ਮੈਚ ਜਿੱਤ ਕੇ ਸੀਰੀਜ਼ ਵਿੱਚ 3-0 ਨਾਲ ਜਿੱਤ ਦਰਜ ਕੀਤੀ।