ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੇ ਟੈਸਟ ਤੋਂ ਪਹਿਲਾਂ ਵਿਰਾਟ ਨੇ ਅਨੁਸ਼ਕਾ ਨਾਲ ਸ਼ੇਅਰ ਕੀਤੀ Beachside ਫ਼ੋਟੋ 

 

Virat Kohli, Anushka Sharma, India vs West Indies 2019: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ 'ਤੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਇੱਕ ਫ਼ੋਟੋ ਸ਼ੇਅਰ ਕੀਤੀ ਹੈ। ਵੈਸਟਇੰਡੀਜ਼ ਖ਼ਿਲਾਫ਼ ਦੋ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਤੋਂ ਪਹਿਲਾਂ ਵਿਰਾਟ ਨੇ ਇਹ ਫ਼ੋਟੋ ਸਾਂਝੀ ਕੀਤੀ ਅਤੇ ਕੁਝ ਹੀ ਮਿੰਟਾਂ ਵਿੱਚ ਇਹ ਫ਼ੋਟੋ ਵੀ ਵਾਇਰਲ ਹੋ ਗਈ।

 

ਟੀਮ ਇੰਡੀਆ ਅੱਜ ਕੱਲ੍ਹ ਵੈਸਟਇੰਡੀਜ਼ ਦੇ ਦੌਰੇ 'ਤੇ ਹੈ। ਭਾਰਤ ਨੇ ਟੀ -20, ਵਨਡੇ ਸੀਰੀਜ਼ 'ਤੇ ਕਬਜ਼ਾ ਪਹਿਲਾਂ ਹੀ ਕਰ ਲਿਆ ਹੈ ਅਤੇ ਉਹ ਟੈਸਟ ਸੀਰੀਜ਼ ਦੇ ਨਾਲ-ਨਾਲ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਵੀ ਆਪਣੇ ਸਫਰ ਦਾ ਆਗਾਜ਼ ਕਰਨ ਲਈ ਤਿਆਰ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ 22 ਅਗਸਤ ਤੋਂ ਐਂਟੀਗਾ ਵਿਚ ਖੇਡਿਆ ਜਾਣਾ ਹੈ।

 

 

 

 

 

 

 

ਵਿਰਾਟ ਨੇ ਇੰਸਟਾਗ੍ਰਾਮ 'ਤੇ ਇਕ ਹੋਰ ਫ਼ੋਟੋ ਸ਼ੇਅਰ ਕੀਤੀ ਸੀ ਜਿਸ 'ਚ ਉਹ ਅਤੇ ਟੀਮ ਦੇ ਬਾਕੀ ਸਾਰੇ ਖਿਡਾਰੀ ਵੀ ਸ਼ਰਟਲੈੱਸ ਨਜ਼ਰ ਆਏ ਸਨ। ਉਹ ਤਸਵੀਰ ਵੀ ਸੋਸ਼ਲ ਮੀਡੀਆ ਉੱਤੇ ਧਮਾਲ ਮਚਾ ਚੁੱਕੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਨੇ ਵੀ ਬਿਕਨੀ 'ਚ ਇਕ ਫ਼ੋਟੋ ਸ਼ੇਅਰ ਕੀਤੀ ਸੀ, ਜੋ ਕਾਫੀ ਵਾਇਰਲ ਹੋਈ ਸੀ। ਇਸ ਪੂਰੇ ਦੌਰੇ ‘ਤੇ ਅਨੁਸ਼ਕਾ ਸ਼ਰਮਾ ਵਿਰਾਟ ਦੇ ਨਾਲ ਹੀ ਰਹੀ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India vs West Indies test series virat kohli shared an adorable photo with wife anushka sharma ahead of 1st test match