ਲੈਗ ਸਪਿੰਨਰ ਯੁਜਵੇਂਦਰ ਚਹਿਲ ਨੇ ਸ਼ੁੱਕਰਵਾਰ ਨੂੰ ਭਾਰਤ ਲਈ ਟੀ20 'ਚ ਸੱਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ 'ਚ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ ਦੀ ਬਰਾਬਰੀ ਕਰ ਲਈ ਹੈ। ਭਾਰਤ ਲਈ ਟੀ20 ਮੈਚਾਂ 'ਚ ਸੱਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਚਹਿਲ ਅਤੇ ਅਸ਼ਵਿਨ ਹੁਣ ਸੰਯੁਕਤ ਰੂਪ ਤੋਂ ਪਹਿਲੇ ਨੰਬਰ 'ਤੇ ਹਨ। ਦੋਹਾਂ ਦੇ ਨਾਂ 52-52 ਵਿਕਟਾਂ ਹਨ।
ਚਹਿਲ ਨੇ ਇੱਥੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਪਹਿਲੇ ਟੀ20 ਮੈਚ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ। ਚਹਿਲ ਨੇ ਇਸ ਮੈਚ 'ਚ 2 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲਾਂ ਸ਼ਿਰੋਨ ਹੇਟਮਾਇਰ ਅਤੇ ਫਿਰ ਕਪਤਾਨ ਕਿਰੋਨੇ ਪੋਲਾਰਡ ਨੂੰ ਆਊਟ ਕੀਤਾ।
ਚਹਿਲ ਨੇ ਇਹ ਦੋਵੇਂ ਵਿਕਟਾਂ 8ਵੇਂ ਓਵਰ ਦੀ ਪਹਿਲੀ ਅਤੇ ਤੀਜੀ ਗੇਂਦ 'ਤੇ ਲਈਆਂ। ਹੇਟਮਾਇਰ ਨੇ 41 ਗੇਂਦਾਂ 'ਤੇ 56 ਅਤੇ ਪੋਲਾਰਡ ਨੇ 19 ਗੇਂਦਾਂ 'ਚ 37 ਦੌੜਾਂ ਬਣਾਈਆਂ।