ਵੈਸਟਇੰਡੀਜ਼ ਖ਼ਿਲਾਫ਼ ਟੈਸਟ ਸੀਰੀਜ਼ 'ਚ ਭਾਰਤ ਨੇ ਕਲੀਨ ਸਵੀਪ ਕਰ ਲਿਆ ਹੈ ਅਤੇ ਹੁਣ ਵਨ ਡੇ ਸੀਰੀਜ਼ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਟੈਸਟ ਟੀਮ 'ਚੋਂ ਬਾਹਰ ਰੋਹਿਤ ਸ਼ਰਮਾ ਤੇ ਯੁਜਵੇਂਦਰ ਚਹਲ ਤਿਆਰੀਆਂ ਵਿੱਚ ਜੁਟੇ ਹਨ। ਨੈਸ਼ਨਲ ਕ੍ਰਿਕਟ ਅਕਾਦਮੀ (ਐਨ.ਸੀ.ਏ.) 'ਚ ਪ੍ਰੈਕਟਿਸ ਦੌਰਾਨ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਯੁਜਵੇਂਦਰ ਚਹਲ ਨੇ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਵ ਨੂੰ ਟ੍ਰੋਲ ਕੀਤਾ।
ਰੋਹਿਤ ਨਾਲ ਫੋਟੋ ਸਾਂਝੇ ਕਰਦੇ ਹੋਏ, ਯੁਜਵੇਂਦਰ ਚਹਲ ਨੇ ਲਿਖਿਆ, 'ਕੈਪਸ਼ਨ? ਭਾਬੀ ਜਲ ਰਹੀ ਹੈ, ਰਿਤਿਕਾ ਸਜਦੇਵ। ਆਫ-ਫੀਲਡ ਵੀ ਚਹਲ ਅਤੇ ਰੋਹਿਤ ਵਿਚਕਾਰ ਵਧੀਆ ਕੁਮੈਂਸਟਰੀ ਵੇਖਣ ਨੂੰ ਮਿਲਦੀ ਹੈ। ਸੋਸ਼ਲ ਮੀਡੀਆ 'ਤੇ ਦੋਵਾਂ ਵਿਚਾਲੇ ਕੁਝ ਅਜੀਬੋ-ਗਰੀਬ ਟਿੱਪਣੀਆਂ ਚੱਲਦੀਆਂ ਰਹਿੰਦੀਆਂ ਹਨ।
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਮੈਚਾਂ ਦੀ ਟੈਸਟ ਲੜੀ ਖਤਮ ਹੋ ਗਈ ਹੈ। ਪੰਜ ਮੈਚਾਂ ਦੀ ਵਨਡੇ ਸੀਰੀਜ਼ 21 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪਹਿਲਾ ਇਕ ਦਿਨਾ ਮੈਚ ਗੁਹਾਟੀ ਵਿੱਚ ਖੇਡਿਆ ਜਾਵੇਗਾ।ਤਿੰਨ ਮੈਚਾਂ ਦੀ ਟੀ -20 ਲੜੀ ਵੀ ਖੇਡੀ ਜਾਵੇਗੀ।