ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਇਰਲੈਂਡ ਖਿ਼ਲਾਫ਼ ਕ੍ਰਿਕੇਟ ਸੀਰੀਜ਼ `ਤੇ ਕਬਜ਼ਾ ਕਰਨ ਲਈ ਨਿੱਤਰੇਗਾ ਭਾਰਤ

ਆਇਰਲੈਂਡ ਖਿ਼ਲਾਫ਼ ਕ੍ਰਿਕੇਟ ਸੀਰੀਜ਼ `ਤੇ ਕਬਜ਼ਾ ਕਰਨ ਲਈ ਨਿੱਤਰੇਗਾ ਭਾਰਤ

ਭਾਰਤ ‘ਦ ਵਿਲੇਜ` ਮੈਦਾਨ `ਤੇ ਟੀ-20 ਸੀਰੀਜ਼ ਦੇ ਦੂਜੇ ਅਤੇ ਆਖ਼ਰੀ ਮੁਕਾਬਲੇ ਵਿੱਚ ਆਇਰਲੈਂਡ ਖਿ਼ਲਾਫ਼ ਮੈਦਾਨ `ਚ ਨਿੱਤਰੇਗਾ। ਪਹਿਲੇ ਮੈਚ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤ ਦੀਆਂ ਨਜ਼ਰਾਂ ਇਹ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ `ਤੇ ਲੱਗੀਆਂ ਹੋਈਆਂ ਹਨ। ਪਹਿਲੇ ਮੈਚ ਦੌਰਾਨ ਭਾਰਤ ਨੁੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ ਸੀ। ਰੋਹਿਤ ਸ਼ਰਮਾ ਤੇ ਸਿ਼ਖ਼ਰ ਧਵਨ ਦੀ ਸਲਾਮੀ ਜੋੜੀ ਨੇ ਉਸ ਨੂੰ ਵੱਡਾ ਸਕੋਰ ਦਿੱਤਾ, ਜਿਸ ਤੋਂ ਬਾਅਦ ਯੁਜਵੇਂਦਰਾ ਚਾਹਲ ਤੇ ਕੁਲਦੀਪ ਯਾਦਵ ਨੇ ਆਇਰਲੈਂਡ ਦੇ ਬੱਲੇਬਾਜ਼ਾਂ ਨੂੰ ਵਿਕੇਟ `ਤੇ ਪੈਰ ਜਮਾਉਣ ਦਾ ਮੌਕਾ ਨਹੀਂ ਦਿੱਤਾ।


ਰੋਹਿਤ ਤੇ ਧਵਨ ਦੇ ਜਾਣ ਤੋਂ ਬਾਅਦ ਭਾਵੇਂ ਕੋਈ ਹੋਰ ਬੱਲੇਬਾਜ਼ ਚੱਲ ਨਹੀਂ ਸਕਿਆ ਸੀ। ਉਸ ਦਾ ਇੱਕ ਕਾਰਨ ਇਹ ਵੀ ਸੀ ਕਿ ਆਖ਼ਰੀ ਓਵਰਾਂ `ਚ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਬਣਾਉਣ ਦੇ ਜਤਨ ਵਿੱਚ ਵਿਕੇਟ ਗੁਆ ਬੈਠੇ ਸਨ। ਆਖ਼ਰੀ ਓਵਰ `ਚ ਭਾਰਤ ਨੇ ਤਿੰਨ ਵਿਕੇਟਾਂ ਗੁਆਈਆਂ ਸਨ। ਭਾਰਤ ਦੀ ਬੱਲੇਬਾਜ਼ੀ ਮਜ਼ਬੂਤ ਹੈ ਤੇ ਇਸ ਲਈ ਉਸ ਵਾਸਤੇ ਕੋਈ ਬਹੁਤਾ ਚਿੰਤਾ ਦਾ ਵਿਸ਼ਾ ਨਹੀ਼ ਹੈ। ਕਪਤਾਨ ਵਿਰਾਟ ਕੋਹਲੀ ਇਸ ਮੈਚ ਵਿੱਚ ਕੁਝ ਤਬਦੀਲੀ ਵੀ ਕਰ ਸਕਦੇ ਹਨ। ਉੱਧਰ ਗੇਂਦਬਾਜ਼ਾਂ ਵਿੱਚ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਨੇ ਕਾਫ਼ੀ ਕੱਸੀ ਹੋਈ ਗੇਂਦਬਾਜ਼ੀ ਕੀਤੀ ਸੀ। ਬੁਮਰਾਹ ਨੂੰ ਵਿਕੇਟ ਵੀ ਮਿਲੀ ਸੀ ਪਰ ਭੁਵਨੇਸ਼ਵਰ ਨੂੰ ਕਾਮਯਾਬੀ ਨਹੀਂ ਮਿਲੀ ਸੀ।


ਕੁਲਦੀਪ ਨੇ ਪਿਛਲੇ ਮੈਚ ਦੌਰਾਨ ਚਾਰ ਵਿਕੇਟਾਂ ਲਈਆਂ ਸਨ, ਉੱਥੇ ਹੀ ਚਾਹਲ ਨੂੰ ਤਿੰਨ ਕਾਮਯਾਬੀਆਂ ਮਿਲੀਆਂ ਸਨ। ਉੱਧਰ ਆਇਰਲੈਂਡ ਨੂੰ ਆਪਣੀ ਖੇਡ ਦੇ ਪੱਧਰ ਨੂੰ ਹੋਰ ਉੱਪਰ ਚੁੱਕਣਾ ਹੋਵੇਗਾ। ਗੇਂਦਬਾਜ਼ੀ ਅਤੇ ਬੱਲੇਬਾਜ਼ੀ ਤੋਂ ਇਲਾਵਾ ਟੀਮ ਦੀ ਫ਼ੀਲਡਿੰਗ ਵੀ ਬਹੁਤ ਖ਼ਰਾਬ ਰਹੀ ਸੀ। ਬੱਲੇਬਾਜ਼ੀ ਵਿੱਚ ਆਇਰਲੈਂਡ ਲਈ ਜੇਮਸ ਸ਼ੈਨਨ ਹੀ ਵਿਕੇਟ `ਤੇ ਟਿਕ ਸਕੇ ਸਨ। ਉਨ੍ਹਾਂ ਤੇਜ਼ 35 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦੂਜੇ ਪਾਸੇ ਖੜ੍ਹਾ ਨਹੀਂ ਰਹਿ ਸਕਿਆ ਸੀ। ਗੇਂਦਬਾਜ਼ੀ ਵਿੱਚ ਪੀਟਰ ਚੇਸ ਨੇ ਚਾਰ ਵਿਕੇਟਾਂ ਲਈਆਂ ਸਨ। ਆਇਰਲੈਂਡ ਨੇ ਜੇ ਬਰਾਬਰੀ ਕਰਨੀ ਹੈ, ਤਾਂ ਉਸ ਨੁੰ ਖੇਡ ਦੇ ਤਿੰਨ ਖੇਤਰਾਂ ਵਿੱਚ ਸੁਧਾਰ ਲਿਆਉਣਾ ਹੋਵੇਗਾ।

ਟੀਮਾਂ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ-ਕਪਤਾਨ), ਸਿ਼ਖ਼ਰ ਧਵਨ, ਲੋਕੇਸ਼ ਰਾਹੁਲ, ਮਨੀਸ਼ ਪਾਂਡੇ, ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਮਹੇਂਦਰ ਸਿੰਘ ਧੋਨੀ, (ਵਿਕੇਟ ਕੀਪਰ), ਹਾਰਦਿਕ ਪਾਂਡਿਆ, ਕੁਲਦੀਪ ਯਾਦਵ, ਯੁਜਵੇਂਦਰਾ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਸਿਧਾਰਥ ਕੌਲ।

ਆਇਰਲੈਂਡ: ਗੈਰੀ ਵਿਲਸਨ (ਕਪਤਾਨ/ਵਿਕੇਟ ਕੀਪਰ), ਐਂਡ੍ਰਿਯੂ ਬਾਲਰਬਿਨੇ, ਪੀਟਰ ਚੇਸ, ਜਾਰਜ ਡੋਕਰੇਲ, ਜੋਸ਼ ਲਿਟਲ, ਐਂਟੀ ਮੈਕਬ੍ਰਾਈਨ, ਕੇਵਿਨ ਓ ਬ੍ਰਾਇਨ, ਵਿਲੀਅਮ ਪੋਰਟਰਫ਼ੀਲਡ, ਸਟੂਅਰਟ ਪੋਇਨਟੇਰ, ਬਿਯੌਂਡ ਰੈਂਕਿੰਗ, ਜੇਮਸ ਸ਼ੈਨਨ, ਸਿਮੀ ਸਿੰਘ, ਪੌਲ ਸਟਰਲਿੰਗ, ਸਟੂਅਰਟ ਥਾਂਪਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will face Ireland