ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਤਿਆਰ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਸਨਿੱਚਰਵਾਰ 29 ਫਰਵਰੀ ਤੋਂ ਕ੍ਰਾਈਸਟਚਰਚ 'ਚ ਖੇਡਿਆ ਜਾਵੇਗਾ। ਪਹਿਲੇ ਮੈਚ 'ਚ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਮਿਲੀ ਸੀ।
 

ਭਾਰਤੀ ਟੀਮ ਨਿਊਜ਼ੀਲੈਂਡ ਦੀ ਧਰਤੀ 'ਤੇ 50 ਸਾਲਾਂ 'ਚ ਸਿਰਫ ਦੋ ਟੈਸਟ ਜਿੱਤ ਸਕੀ ਹੈ। ਮਾਰਚ 2009 ਵਿੱਚ ਆਖਰੀ ਵਾਰ ਭਾਰਤ ਨੇ ਹੈਮਿਲਟਨ ਟੈਸਟ ਵਿੱਚ ਕੀਵੀ ਟੀਮ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਸਚਿਨ ਤੇਂਦੁਲਕਰ ਨੇ ਇਸ ਮੈਚ 'ਚ 160 ਦੌੜਾਂ ਬਣਾਈਆਂ ਸਨ। ਇੱਕ ਹੋਰ ਮੈਚ 'ਚ ਜਨਵਰੀ 1976 ਵਿੱਚ ਆਕਲੈਂਡ 'ਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।
 

ਵੇਲਿੰਗਟਨ ਟੈਸਟ ਦੀ ਪਹਿਲੀ ਪਾਰੀ 'ਚ 5 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਕੋਲ 300 ਦੇ ਕਲੱਬ ਵਿੱਚ ਸ਼ਾਮਲ ਹੋਣ ਦਾ ਮੌਕਾ ਹੈ। ਉਹ ਇਸ ਤੋਂ ਸਿਰਫ਼ 3 ਵਿਕਟਾਂ ਦੂਰ ਹਨ। ਅਜਿਹਾ ਕਰਕੇ ਇਸ਼ਾਂਤ 300 ਵਿਕਟਾਂ ਲੈਣ ਵਾਲੇ ਛੇਵੇਂ ਭਾਰਤੀ ਬਣ ਜਾਣਗੇ। ਭਾਰਤੀਆਂ 'ਚ ਸਾਬਕਾ ਸਪਿਨਰ ਅਨਿਲ ਕੁੰਬਲੇ ਦੇ ਨਾਂਅ ਸਭ ਤੋਂ ਵੱਧ 619 ਵਿਕਟਾਂ ਹਨ।
 

ਭਾਰਤ ਨੇ ਹੁਣ ਤੱਕ ਕੀਵੀ ਟੀਮ ਵਿਰੁੱਧ 58 ਵਿੱਚੋਂ 21 ਟੈਸਟ ਜਿੱਤੇ ਹਨ, ਜਦਕਿ 11 ਮੈਚਾਂ 'ਚ ਹਾਰ ਮਿਲੀ ਹੈ। 26 ਮੈਚ ਡਰਾਅ ਰਹੇ ਹਨ। ਨਿਊਜ਼ੀਲੈਂਡ 'ਚ ਭਾਰਤ ਨੇ ਕੁਲ 24 ਵਿੱਚੋਂ ਸਿਰਫ 5 ਮੈਚ ਜਿੱਤੇ ਹਨ। ਭਾਰਤੀ ਟੀਮ 9 ਮੈਚ ਹਾਰ ਗਈ, ਜਦਕਿ 10 ਟੈਸਟ ਡਰਾਅ ਹੋਏ। ਹੁਣ ਤੱਕ ਦੋਵਾਂ ਟੀਮਾਂ ਵਿਚਾਲੇ 20 ਸੀਰੀਜ਼ ਖੇਡੀਆਂ ਜਾ ਚੁੱਕੀਆਂ ਹਨ, ਜਿਸ 'ਚ ਟੀਮ ਇੰਡੀਆ 11 ਵਾਰ ਜਿੱਤੀ ਹੈ। ਭਾਰਤ ਨੂੰ 5 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ 4 ਸੀਰੀਜ਼ ਡਰਾਅ ਰਹੀਆਂ।
 

ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਸੀਰੀਜ਼ ਦੇ ਪਹਿਲੇ ਟੈਸਟ 'ਚ ਪੂਰੀ ਤਰ੍ਹਾਂ ਅਸਫਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਨਡੇ ਸੀਰੀਜ਼ 'ਚ ਵੀ ਮੌਕਾ ਮਿਲਿਆ ਸੀ, ਪਰ ਉਨ੍ਹਾਂ ਦਾ ਬੱਲਾ ਖਾਮੋਸ਼ ਰਿਹਾ। ਉਨ੍ਹਾਂ ਦਾ ਥਾਂ ਸ਼ੁਭਮਨ ਗਿੱਲ ਨੂੰ ਦੂਜੇ ਟੈਸਟ 'ਚ ਸਲਾਮੀ ਬੱਲੇਬਾਜ਼ ਵਜੋਂ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।
 

ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਤੋਂ ਬਾਅਦ ਆਪਣੀ ਲੈਅ ਗੁਆ ਚੁੱਕੇ ਹਨ। ਉਨ੍ਹਾਂ ਨੂੰ ਨਿਊਜ਼ੀਲੈਂਡ ਵਿਰੁੱਧ ਵਨਡੇ ਲੜੀ ਵਿੱਚ ਇੱਕ ਵੀ ਵਿਕਟ ਨਹੀਂ ਮਿਲੀ। ਉਮੇਸ਼ ਯਾਦਵ ਨੂੰ ਆਖਰੀ 11 ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
 

ਭਾਰਤੀ ਟੀਮ ਰਵਿੰਦਰ ਜਡੇਜਾ ਨੂੰ ਵੀ ਪਲੇਇੰਗ-11 'ਚ ਆਲਰਾਊਂਡਰ ਵਜੋਂ ਸ਼ਾਮਿਲ ਕਰ ਸਕਦੀ ਹੈ। ਟੀਮ ਨੇ ਪਹਿਲੇ ਟੈਸਟ ਵਿਚ ਬੱਲੇਬਾਜ਼ੀ ਨੂੰ ਮਜ਼ਬੂਤ​ਕਰਨ ਲਈ ਹਨੂਮਾ ਵਿਹਾਰੀ ਨੂੰ ਟੀਮ 'ਚ ਸ਼ਾਮਲ ਕੀਤਾ ਸੀ, ਪਰ ਉਹ ਵੀ ਬਾਕੀ ਬੱਲੇਬਾਜ਼ਾਂ ਦੀ ਤਰ੍ਹਾਂ ਅਸਫਲ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India will play the 2nd and final Test on the ongoing New Zealand tour from February 29