ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਜੀਤ ਕੌਰ ਦੇ ਦੋ ਗੋਲ਼ਾਂ ਨੇ ਭਾਰਤ ਨੂੰ ਜਿਤਾਇਆ ਏਸ਼ੀਅਨ ਹਾਕੀ ਗੋਲਡ ਮੈਡਲ

ਗੁਰਜੀਤ ਕੌਰ ਦੇ ਦੋ ਗੋਲ਼ਾਂ ਨੇ ਭਾਰਤ ਨੂੰ ਜਿਤਾਇਆ ਏਸ਼ੀਅਨ ਹਾਕੀ ਗੋਲਡ ਮੈਡਲ

ਡ੍ਰੈਗ ਫ਼ਲਿਕਰ ਗੁਰਜੀਤ ਕੌਰ ਵੱਲੋਂ ਪੈਨਲਟੀ ਕਾਰਨਰ ’ਤੇ ਦੋ ਸ਼ਾਨਦਾਰ ਗੋਲ਼ਾਂ ਕਾਰਨ ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਜਾਪਾਨ ਨੂੰ ਅੱਜ 3–1 ਨਾਲ ਹਰਾ ਦਿੱਤਾ। ਇੰਝ ਭਾਰਤ ਨੇ ਪਿਛਲੇ ਵਰ੍ਹੇ ਏਸ਼ੀਆਈ ਖੇਡਾਂ ਦੇ ਫ਼ਾਈਨਲ ’ਚ ਮਿਲੀ ਹਾਰ ਦਾ ਬਦਲਾ ਲੈ ਲਿਆ।

 

 

ਮਹਿਲਾ ਹਾਕੀ ਟੀਮ ਨੇ ਅੱਜ ਇੰਝ FIH ਸੀਰੀਜ਼ ਫ਼ਾਈਨਲਜ਼ ਦਾ ਸੋਨ ਤਮਗ਼ਾ ਜਿੱਤ ਲਿਆ।

 

 

ਭਾਰਤੀ ਟੀਮ ਨੇ ਇਸ ਟੂਰਨਾਮੈਂਟ ਦੇ ਫ਼ਾਈਨਲ ’ਚ ਪੁੱਜਣ ਦੇ ਨਾਲ ਹੀ ਇਸ ਸਾਲ ਦੇ ਅੰਤ ਵਿੱਚ ਹਣ ਵਾਲੇ ਉਲੰਪਿਕ ਕੁਆਲੀਫ਼ਾਇਰ ਟੂਰਨਾਮੈਂਟ ਦਾ ਟਿਕਟ ਹਾਸਲ ਕਰ ਲਿਆ ਸੀ ਤੇ ਉਸ ਨੇ ਫ਼ਾਈਨਲ ਵਿੱਚ ਜਾਪਾਨ ਨੂੰ ਹਰਾਇਆ।

 

 

ਭਾਰਤੀ ਟੀਮ ਵੱਲੋਂ ਕਪਤਾਨ ਰਾਣੀ ਨੇ ਇੰਕ ਤੇ ਗੁਰਜੀਤ ਕੌਰ ਨੇ ਦੋ ਗੋਲ਼ ਦਾਗ਼ੇ।

 

 

ਭਾਰਤੀ ਮਹਿਲਾ ਹਾਕੀ ਟੀਮ ਨੂੰ 2020 ਦੀ ਟੋਕੀਓ ਉਲੰਪਿਕ ਟੀਮ ਦੇ ਮੇਜ਼ਬਾਨ ਜਾਪਾਨ ਤੋਂ ਏਸ਼ੀਆਈ ਖੇਡਾਂ ਦੇ ਫ਼ਾਈਨਲ ਵਿੱਚ 1–2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਭਾਰਤ ਨੇ ਜਾਪਾਨ ਨੂੰ ਸੋਨ ਤਮਗਾ ਜਿੱਤਣ ਦਾ ਮੌਕਾ ਨਹੀਂ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India win Asian Hockey Gold Medal due to Gurjit Kaur s two goals