ਰੋਹਿਤ ਸ਼ਰਮਾ (62) ਅਤੇ ਕਪਤਾਨ ਵਿਰਾਟ ਕੋਹਲੀ (60) ਦੇ ਅਰਧ ਸੈਕੜੇ ਨਾਲ ਭਾਰਤੀ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਤੀਜੇ ਵਨ ਡੇ ਮੈਚ ਵਿਚ ਨਿਊਜ਼ਲੈਡ ਨੂੰ ਸੱਤ ਵਿਕੇਟ ਨਾਲ ਹਰਾ ਦਿੱਤਾ। ਬੇ ਓਵਲ ਮੈਦਾਨ ’ਤੇ ਮਿਲੀ ਇਸ ਜਿੱਤ ਨਾਲ ਭਾਰਤ ਨੇ ਪੰਜ ਵਨ ਡੇ ਦੀ ਸਿਰੀਜ਼ ਵਿਚ 3–0 ਦੀ ਜਿੱਤ ਹਾਸਿਲ ਕਰ ਲਈ ਹੈ।
ਨਿਊਜਲੈਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲੈਂਦੇ ਹੋਏ ਰਾਸ ਟੇਲਰ (93) ਅਤੇ ਟਾਮ ਲਾਥਮ (51) ਦੀ ਸ਼ਾਨਦਾਰ ਪਾਰੀਆਂ ਦੇ ਦਮ ਉਤੇ ਭਾਰਤ ਨੂੰ 244 ਦੌੜਾਂ ਦਾ ਟੀਚਾ ਦਿੱਤਾ।
ਇਸ ਟੀਚੇ ਨੂੰ ਭਾਰਤ ਨੇ 43 ਓਵਰਾਂ ਵਿਚ ਤਿੰਨ ਵਿਕਟ ਗੁਆਕੇ ਹਾਸਲ ਕਰ ਲਿਆ। ਭਾਰਤ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਜ਼ਿਆਦਾ ਤਿੰਨ ਵਿਕਟਾਂ ਲਈਆਂ। ਉਥੇ ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਹਿਲ ਅਤੇ ਹਰਦਿਕ ਪਾਡੇ ਨੂੰ ਦੋ–ਦੋ ਵਿਕਟਾਂ ਮਿਲੀਆਂ।