ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Asian Games 2018: ਪੰਜਾਬ ਦੇ ਦੋ ਖਿਡਾਰੀਆਂ ਦੀ ਬਦੌਲਤ ਭਾਰਤ ਨੇ ਰੋਇੰਗ 'ਚ ਮੁੜ ਜਿੱਤਿਆ ਗੋਲਡ ਮੈਡਲ

18ਵੇਂ ਏਸ਼ੀਆਈ ਖੇਡਾਂ ਚ ਭਾਰਤ ਨੇ ਰੋਇੰਗ ਚ ਇਤਿਹਾਸ ਬਣਾਉਂਦਿਆਂ ਗੋਲਡ ਮੈਡਲ ਆਪਣੇ ਨਾਂ ਕਰ ਲਿਆ। ਏਸ਼ੀਅਨ ਗੋਮਸ ਇਤਿਹਾਸ ਚ ਰੋਇੰਗ ਮੁਕਾਬਲੇ ਚ ਇਹ ਭਾਰਤ ਦਾ ਦੂਜਾ ਗੋਲਡ ਮੈਡਲ ਹੈ। ਸਵਰਣ ਸਿੰਘ, ਭੋਨਾਕਲ ਦੱਤੂ, ਓਮ ਪ੍ਰਕਾਸ਼ ਅਤੇ ਸੁਖਮੀਤ ਸਿੰਘ ਦੀ ਟੀਮ ਨੇ ਰੋਇੰਗ ਚ ਮੈਂਸ ਦੀ ਕਵਾਡਰਪਲ ਸਕੱਲਜ਼ ਟੀਮ ਮੁਕਾਬਲੇ ਦਾ ਗੋਲਡ ਮੈਡਲ ਆਪਣੇ ਨਾਂ ਕੀਤਾ।

 

ਜਿ਼ਕਰਯੋਗ ਹੈ ਕਿ ਦੋਵੇਂ ਖਿਡਾਰੀ ਸਵਰਣ ਸਿੰਘ ਅਤੇ ਸੁਖਮੀਤ ਸਿੰਘ ਪੰਜਾਬ ਦੇ ਮਾਨਸਾ ਜਿ਼ਲ੍ਹੇ ਦੇ ਪਿੰਡ ਦਲੇਲਵਾਲਾ ਅਤੇ ਕਿਸ਼ਨਗੜ੍ਹ ਫਰਮਾਹੀ ਦੇ ਰਹਿਣ ਵਾਲੇ ਹਨ।

 

 

 

 

ਭਾਰਤੀ ਟੀਮ ਨੇ ਫ਼ਾਈਨਲ ਚ 6 ਮਿੰਟ 17.13 ਸਕਿੰਟਾਂ ਦਾ ਸਮਾਂ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਭਾਰਤ ਦੇ ਖਾਤੇ ਚ ਪੰਜਵਾਂ ਗੋਲਡ ਮੈਡਲ ਹੈ। ਪਹਿਲੇ ਚਾਰ ਦਿਨ ਲਗਾਤਾਰ ਗੋਲਡ ਮੈਡਲ ਜਿੱਤਣ ਮਗਰੋਂ ਭਾਰਤ ਦੇ ਖਾਤੇ ਚ ਪੰਜਵੇਂ ਦਿਨ ਕੋਈ ਗੋਲਡ ਮੈਡਲ ਨਹੀਂ ਆਇਆ ਸੀ। ਰੋਇੰਗ ਚ ਭਾਰਤ ਲਈ ਅੱਜ ਦਾ ਦਿਨ ਕਾਫੀ ਚੰਗਾ ਰਿਹਾ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India won the replay of the gold medal with the help of two Punjab players