ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਡਮਿੰਟਨ: ਲਕਸ਼ਿਆ ਸੇਨ ਨੇ ਜਿੱਤਿਆ ਬੈਲਜੀਅਨ ਇੰਟਰਨੈਸ਼ਨਲ ਚੈਲੇਂਜ ਦਾ ਖਿਤਾਬ

ਯੂਥ ਓਲੰਪਿਕ ਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਭਾਰਤ ਦੀ ਨੌਜਵਾਨ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਨੇ ਸ਼ਨਿੱਚਰਵਾਰ ਨੂੰ ਬੈਲਜੀਅਨ ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ ਦਾ ਪੁਰਸ਼ ਸਿੰਗਲਜ਼ ਵਰਗ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।

 

ਸੇਨ ਨੇ ਡੈਨਮਾਰਕ ਦੇ ਵਿਕਟਰ ਸਵੈਂਡਸਨ ਖਿਲਾਫ ਸਿੱਧੇ ਸੈੱਟਾਂ ਚ 21–14 21-15 ਨਾਲ ਜਿੱਤ ਦਰਜ ਕੀਤੀ। ਮੈਚ ਜਿੱਤਣ ਵਿਚ ਭਾਰਤੀ ਖਿਡਾਰੀ ਨੂੰ ਸਿਰਫ 34 ਮਿੰਟ ਲੱਗੇ। ਫਾਈਨਲ ਵਿਚ ਸ਼ੁਰੂਆਤ ਤੋਂ ਹੀ ਸੇਨ ਆਪਣੇ ਵਿਰੋਧੀ ਖਿਲਾਫ ਆਰਾਮਦਾਇਕ ਦਿਖਾਈ ਦਿੱਤੇ ਤੇ ਡੈਨਮਾਰਕ ਦੇ ਖਿਡਾਰੀ ਨੂੰ ਦੋਵਾਂ ਮੈਚਾਂ ਚ ਤਾਲ ਨੂੰ ਫੜਨ ਨਾ ਦਿੱਤਾ।

 

ਸੇਨ ਨੇ ਨੈੱਟ 'ਤੇ ਵਧੀਆ ਖੇਡ ਦਿਖਾਈ। ਸੈਮੀਫਾਈਨਲ ਚ ਹਾਲਾਂਕਿ ਸੇਨ ਨੂੰ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਸੇਨ ਨੇ ਡੈਨਮਾਰਕ ਦੇ ਕਿਮ ਬਰੁਨ ਨੂੰ 21-18, 21-11 ਨਾਲ ਹਰਾਇਆ ਸੀ। ਦੋਵਾਂ ਖਿਡਾਰੀਆਂ ਵਿਚਾਲੇ ਮੈਚ 48 ਮਿੰਟ ਤੱਕ ਚੱਲਿਆ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Badminton Player Lakshya Sen won the title of Belgian International Challenge